ਫਿਰੋਜ਼ਪੁਰ ਥਾਣਾ ਕੈਂਟ ਪੁਲਿਸ ਨੇ ਬਿਨਾਂ ਇਜਾਜ਼ਤ ਦੇ ਪ੍ਰਚਾਰ ਕਰਨ ‘ਤੇ ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਈ ਅਦਾਕਾਰਾ ਮਾਹੀ ਗਿੱਲ ਤੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮਿਤ ਸਿੰਘ ਹੀਰਾ ਸੋਢੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਫਿਰੋਜ਼ਪੁਰ ਛਾਉਣੀ ਦੇ ਆਜ਼ਾਦ ਚੌਂਕ ‘ਤੇ 11 ਫਰਵਰੀ ਨੂੰ ਬੀਜੇਪੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਰੈਲੀ ਕੀਤੀ ਗਈ ਸੀ। ਰੈਲੀ ਨੂੰ ਸਟੇਜ ‘ਤੇ ਉਮੀਦਵਾਰ ਦਾ ਪੁੱਤਰ ਅਨੁਮੀਤ ਸਿੰਘ ਸੋਢੀ ਤੇ ਅਦਾਕਾਰਾ ਮਾਹੀ ਗਿੱਲ ਸੰਬੋਧਤ ਕਰ ਰਹੇ ਸਨ। ਦੋਵਾਂ ਦੇ ਨਾਲ 20 ਹੋਰ ਲੋਕ ਸਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਆਜ਼ਾਦ ਚੌਂਕ ‘ਤੇ ਰੈਲੀ ਕਰਨ ਲਈ ਜ਼ਿਲ੍ਹਾ ਚੋਣ ਕਮਿਸ਼ਨ ਤੋਂ ਇਜਾਜ਼ਤ ਨਹੀਂ ਲਈ ਸੀ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮਾਹੀ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਤੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
‘ਦੇਵ ਡੀ’ ਵਰਗੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਮਾਹੀ ਗਿੱਲ ਦਾ ਅਸਲੀ ਨਾਂ ਰਿੰਪੀ ਕੌਰ ਗਿੱਲ ਹੈ। ਮਾਹੀ ਚੰਡੀਗੜ੍ਹ ਦੇ ਪੰਜਾਬੀ ਪਰਿਵਾਰ ਨਾਲ ਸੰਬੰਧ ਰਖਦੀ ਹੈ।