ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਖਤਮ ਹੋ ਗਿਆ ਹੈ। ਹਾਲਾਂਕਿ ਚੋਣ ਕਮਿਸ਼ਨ ਸਾਰੇ ਬੂਥਾਂ ਤੋਂ ਆਖਰੀ ਵੋਟਿੰਗ ਦਾ ਅੰਕੜਾ ਮਿਲਣ ਤੋਂ ਬਾਅਦ ਹੀ ਫਾਈਨਲ ਡਾਟਾ ਜਾਰੀ ਕਰੇਗਾ ਪਰ ਰਾਤ 8 ਵਜੇ ਤੱਕ ਐਲਾਨੇ ਡਾਟਾ ਮੁਤਾਬਕ 68.30 ਫੀਸਦੀ ਮਤਦਾਨ ਹੋਇਆ। ਸੂਬੇ ਦੇ 5 ਜ਼ਿਲ੍ਹੇ ਅਜਿਹੇ ਰਹੇ, ਜਿਥੇ ਵੋਟਰਾਂ ਨੇ ਮਤਦਾਨ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਇਨ੍ਹਾਂ ਵਿਚ ਮਤਦਾਨ ਦਾ ਅੰਕੜਾ 65 ਫੀਸਦੀ ਵੀ ਨਹੀਂ ਛੂ ਸਕਿਆ।
ਸੂਬੇ ਵਿਚ 12 ਜ਼ਿਲ੍ਹੇ ਅਜਿਹੇ ਵੀ ਰਹੇ ਜਿਥੇ ਮਤਦਾਨ 70 ਫੀਸਦੀ ਦੇ ਵੀ ਪਾਰ ਪਹੁੰਚ ਗਿਆ। ਬਾਕੀ 6 ਜ਼ਿਲ੍ਹਿਆਂ ਵਿਚ 65 ਤੋਂ 70 ਫੀਸਦੀ ਪੋਲ ਪਰਸੇਂਟੇਜ ਦਰਜ ਕੀਤਾ ਗਿਆ। ਸਭ ਤੋਂ ਵੱਧ 78.7 ਫੀਸਦੀ ਮਤਦਾਨ ਮਾਨਸਾ ਵਿਚ ਹੋਇਆ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਭ ਤੋਂ ਘੱਟ 61.2 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਲੁਧਿਆਣਾ ‘ਚ 58.22 ਫੀਸਦੀ, ਕਪੁਰਥਲਾ ‘ਚ 62.46 ਫੀਸਦੀ, ਨਵਾਂਸ਼ਹਿਰ ‘ਚ 64.03 ਫੀਸਦੀ, ਮੋਗਾ ‘ਚ 59.87 ਫੀਸਦੀ, ਰੂਪਨਗਰ ‘ਚ 66.31 ਫੀਸਦੀ, ਸੰਗਰੂਰ ‘ਚ 70.43 ਫੀਸਦੀ, ਮਾਨਸਾ ‘ਚ ਸਭ ਤੋਂ ਵੱਧ ਵੋਟਿੰਗ 73.45 ਫੀਸਦੀ, ਸਭ ਤੋਂ ਘੱਟ ਮੋਹਾਲੀ ‘ਚ 53.10 ਫੀਸਦੀ, ਫਾਜ਼ਿਲਕਾ ‘ਚ 70.70 ਫੀਸਦੀ, ਫ਼ਤਿਹਗੜ੍ਹ ਸਾਹਿਬ ‘ਚ 67.56 ਫੀਸਦੀ, ਮਲੇਰਕੋਟਲਾ ‘ਚ 72.84 ਫੀਸਦੀ, ਮੁਕਤਸਰ ‘ਚ 72.01 ਫੀਸਦੀ, ਤਰਨਤਾਰਨ ‘ਚ 60.47 ਫੀਸਦੀ, ਸੰਗਰੂਰ ‘ਚ 70.43 ਫੀਸਦੀ, ਆਦਮਪੁਰ ‘ਚ 62.8 ਫੀਸਦੀ, ਜਲੰਧਰ ਕੈਂਟ ‘ਚ 58.3 ਫੀਸਦੀ, ਜਲੰਧਰ ਸੈਂਟਰਲ ‘ਚ 56.6 ਫੀਸਦੀ, ਜਲੰਧਰ ਨੋਰਥ ‘ਚ 60.5 ਫੀਸਦੀ, ਜਲੰਧਰ ਵੈਸਟ ‘ਚ 61.9 ਫੀਸਦੀ, ਕਰਤਾਰਪੁਰ ‘ਚ 61.2 ਫੀਸਦੀ, ਨਕੋਦਰ ‘ਚ 64.1 ਫੀਸਦੀ, ਫਿਲੌਰ ‘ਚ 62.3 ਫੀਸਦੀ, ਸ਼ਾਹਕੋਟ ‘ਚ 66.4 ਫੀਸਦੀ ਵੋਟਾਂ ਪਈਆਂ।