ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੀ ਸੀਬੀਆਈ ਅਦਾਲਤ ਨੇ ਪੰਜਵੇਂ ਚਾਰਾ ਘੁਟਾਲੇ ਦੇ ਕੇਸ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਚਾਰਾ ਘੁਟਾਲੇ ਮਾਮਲੇ ਵਿੱਚ ਲਾਲੂ ਯਾਦਵ ਨੂੰ ਅੱਜ ਯਾਨੀ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਹੈ। ਡੋਰਾਂਡਾ ਖਜ਼ਾਨੇ ਵਿੱਚੋਂ 139.35 ਕਰੋੜ ਰੁਪਏ ਦੀ ਨਜਾਇਜ਼ ਨਿਕਾਸੀ ਕੀਤੀ ਗਈ ਸੀ । ਰਾਂਚੀ CBI ਕੋਰਟ ਦੇ ਵਿਸ਼ੇਸ਼ ਜੱਜ ਐਸ ਕੇ ਸ਼ਸ਼ੀ ਦੀ ਅਦਾਲਤ ਦੁਪਹਿਰ 12 ਵਜੇ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕੀਤਾ। ਦੋਸ਼ੀਆਂ ਨੂੰ ਜੇਲ੍ਹ ਵਿੱਚੋਂ ਹੀ ਵਰਚੁਅਲ ਕੋਰਟ ਵਿੱਚ ਪੇਸ਼ ਕੀਤਾ ਗਿਆ। ਲਾਲੂ ਪ੍ਰਸਾਦ ਯਾਦਵ ਸਿਹਤ ਕਾਰਨਾਂ ਕਰਕੇ ਰਾਂਚੀ ਰਿਮਸ ਦੇ ਪੇਇੰਗ ਵਾਰਡ ਵਿੱਚ ਦਾਖਲ ਸਨ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਲਈ ਵੀਡੀਓ ਕਾਨਫਰੰਸਿੰਗ ਲਈ ਉੱਥੇ ਲੈਪਟਾਪ ਦਾ ਪ੍ਰਬੰਧ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: