ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਹੋ ਚੁੱਕਾ ਹੈ। ਹੁਣ ਨਤੀਜਿਆਂ ਨੂੰ ਲੈ ਕੇ ਕਿਆਸਾਂ ਦਾ ਦੌਰ ਜਾਰੀ ਹੈ ਪਰ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਨੇਤਾ ਅਮਿਤ ਸ਼ਾਹ ਅਜਿਹਾ ਕੋਈ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦੇ। ਉਹ ਕਹਿੰਦੇ ਹਨ ਕਿ ਪੰਜਾਬ ‘ਚ ਭਾਜਪਾ ਨੇ ਚੰਗੀ ਲੜਾਈ ਲੜੀ, ਜਿਥੋਂ ਤੱਕ ਨਤੀਜੇ ਦੀ ਗੱਲ ਹੈ ਤਾਂ ਇਸ ਬਾਰੇ ਤਾਂ ਜੋਤਿਸ਼ੀ ਹੀ ਦੱਸ ਸਕਦਾ ਹੈ।
ਪੰਜਾਬ ‘ਚ ਭਾਜਪਾ ਗਠਜੋੜ ਦੀ ਕੀ ਸਥਿਤੀ ਹੋਵੇਗੀ? ਇਸ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਜੋਤਿਸ਼ੀ ਹੀ ਦੱਸ ਸਕਦਾ ਹੈ। ਹਾਂ, ਇਹ ਸਹੀ ਹੈ ਕਿ ਭਾਜਪਾ ਨੇ ਪੰਜਾਬ ਵਿਚ ਗਠਜੋੜ ਨਾਲ ਚੰਗੀ ਲੜਾਈ ਲੜੀ। ਭਾਜਪਾ ਨੂੰ ਸਫਲਤਾ ਜ਼ਰੂਰ ਮਿਲੇਗੀ, ਕਿੰਨੀ ਮਿਲੇਗੀ ਇਹ ਪਤਾ ਨਹੀਂ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ 20 ਫਰਵਰੀ ਨੂੰ ਮਤਦਾਨ ਹੋ ਚੁੱਕਾ ਹੈ ਤੇ ਇਸ ਦੇ ਨਤੀਜੇ 10 ਮਾਰਚ ਨੂੰ ਆਉਣਗੇ।
ਇਹ ਵੀ ਪੜ੍ਹੋ : ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਬੋਲੇ ‘ਇਥੇ ਮਿਲਦੀ ਹੈ ਸ਼ਾਂਤੀ’
ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਸੁਰੱਖਿਆ ਇਕ ਬਹੁਤ ਵੱਡੀ ਸਮੱਸਿਆ ਹੈ। ਮੋਦੀ ਜੀ ਸੂਬੇ ਵਿਚ ਭਾਸ਼ਣ ਦੇਣ ਜਾਂਦੇ ਹਨ ਤਾਂ ਉਨ੍ਹਾਂ ਦੇ ਪ੍ਰੋਗਰਾਮ ਵਿਚ ਰੁਕਾਵਟ ਪਹੁੰਚਾਈ ਜਾਂਦੀ ਹੈ। PM ਨੂੰ ਭਾਸ਼ਣ ਦੇਣ ਤੋਂ ਰੋਕਣਾ ਵੱਡਾ ਮੁੱਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੁਹਾਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਜਵਾਬ ‘ਚ ਸ਼ਾਹ ਨੇ ਕਿਹਾ ਕਿ ਕਿਸੇ ਵੀ ਦਲ ਦੀ ਵੱਖਵਾਦੀਆਂ ਨਾਲ ਮਿਲੀਭੁਗਤ ਠੀਕ ਨਹੀਂ ਹੈ।ਕੋਈ ਵੀ ਸਰਕਾਰ ਅਜਿਹੀਆਂ ਚੀਜ਼ਾਂ ਨੂੰ ਹਲਕੇ ਵਿਚ ਨਹੀੰ ਲੈ ਸਕਦੀ ਹੈ।ਸਾਡੀ ਸਰਕਾਰ ਇਸ ਦੀ ਜਾਂਚ ਜ਼ਰੂਰ ਕਰਾਏਗੀ।