ਪੰਜਾਬ ਤੋਂ ਹਰੇਕ ਸਾਲ ਬਹੁਤ ਸਾਰੇ ਨੌਜਵਾਨ ਸੁਪਨਿਆਂ ਨੂੰ ਸੰਜੋਏ ਵਿਦੇਸ਼ਾਂ ਵਿਚ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਰੋਜ਼ੀ ਰੋਟੀ ਕਮਾਉਣ, ਘਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਲਈ ਤੇ ਕੁਝ ਭਵਿੱਖ ਨੂੰ ਸੰਵਾਰਨ ਲਈ ਵਿਦੇਸ਼ ਜਾਂਦੇ ਹਨ।
ਘਰਦਿਆਂ ਦੀ ਆਰਥਿਕ ਹਾਲਤ ਸੁਧਾਰਨ ਤੇ ਰੋਜ਼ੀ-ਰੋਟੀ ਕਮਾਉਣ ਲਈ ਪਟਿਆਲਾ ਤੇ ਮੋਹਾਲੀ ਤੋਂ ਵੀ ਦੋ ਨੌਜਵਾਨ ਦੁਬਈ ਗਏ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਦੁਬਈ ਜਾਣ ਤੋਂ ਕੁਝ ਸਮੇਂ ਬਾਅਦ ਹੀ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਖਰੜ ਦੇ ਸੁਸ਼ੀਲ ਯਾਦਵ ਤੇ ਪਟਿਆਲਾ ਦੇ ਪਿੰਡ ਜੱਸੋਮਾਜਰਾ ਦੇ ਵਾਸੀ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਨੌਜਵਾਨ ਅਜੇ ਕੁਆਰੇ ਸਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸੁਸ਼ੀਲ ਯਾਦਵ ਤੇ ਮਨਪ੍ਰੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਅੰਮ੍ਰਿਤਸਰ ਪਹੁੰਚਾ ਦਿੱਤੀਆਂ ਗਈਆਂ ਹਨ ਜਿਥੇ ਮ੍ਰਿਤਕਾਂ ਦੇਹਾਂ ਲੈਣ ਦੋਵਾਂ ਦੇ ਭਰਾ ਅਨਿਲ ਯਾਦਵ ਤੇ ਗੁਰਬਚਨ ਸਿੰਘ ਪੁੱਜੇ ਹਨ। ਅਨਿਲ ਯਾਦਵ ਨੇ ਦੱਸਿਆ ਕਿ ਸੁਸ਼ੀਲ ਯਾਦਵ 2018 ਵਿਚ ਦੁਬਈ ਗਿਆ ਸੀ ਜਦੋਂ ਕਿ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਗੁਰਬਚਨ ਸਿੰਘ ਨੂੰ ਅਜੇ ਦੁਬਈ ਗਿਆ ਸਿਰਫ 2 ਕੁ ਮਹੀਨੇ ਹੀ ਹੋਏ ਸਨ, ਜਿਥੇ ਦਿਲ ਦਾ ਦੌਰਾ ਪੈਣ ਨਾਲ ਗੁਰਬਚਨ ਦੀ ਮੌਤ ਹੋ ਗਈ।