ਮਣੀਪੁਰ ਸੂਬੇ ਵਿਚ ਸੇਕਮਈ ਵਿਧਾਨ ਸਭਾ ਖੇਤਰ ਅਨੁਸੂਚਿਤ ਜਾਤੀ ਲਈ ਰਾਖਵੀਂ ਇੱਕੋ-ਇੱਕ ਵਿਧਾਨ ਸਭਾ ਸੀਟ ਹੈ। ਇਸ ਸੀਟ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 26 ਸਾਲਾ ਨਿੰਗਥੌਜਮ ਪੋਪਿਲਾਲ ਸਿੰਘ ਵੀ ਚੋਣ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪੋਪਿਲਾਲ ਸਿੰਘ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਚੋਣ ਕਮਿਸ਼ਨ ਦੇ ਦਿੱਤੇ ਗਏ ਆਪਣੇ ਹਲਫਨਾਮੇ ਵਿਚ ਆਪਣੀ ਜਾਇਦਾਦ ਸਿਫਰ ਦੱਸੀ ਹਾਂ। ਜਿਥੇ ਇੱਕ ਪਾਸੇ ਮਣੀਪੁਰ ਦੇ ਪਹਿਲੇ ਪੜਾਅ ‘ਚ 173 ਉਮੀਦਵਾਰਾਂ ਵਿਚੋਂ 91 ਕਰੋੜਪਤੀ ਸਨ, ਉਥੇ ਪੋਪਿਲਾਲ ਸਿੰਘ ਕੋਲ 1 ਰੁਪਏ ਦੀ ਵੀ ਜਾਇਦਾਦ ਨਹੀਂ ਹੈ। ਇੰਨਾ ਹੀ ਨਹੀਂ ਸੂਬੇ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਘੱਟ ਉਮਰ ਦੇ ਵੀ ਉਮੀਦਵਾਰ ਹਨ।
ਪੋਪਿਲਾਲ ਸਿੰਘ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਦੀ ਕੋਸ਼ਿਸ਼ ਵਿਚ ਸਨ ਪਰ ਉਨ੍ਹਾਂ ਨੂੰ ਉਥੇ ਨਿਰਾਸ਼ਾ ਹੱਥ ਲੱਗੀ। ਫਿਰ ਉੁਨ੍ਹਾਂ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ। ਸੇਕਮਈ ਖੇਤਰ ਆਪਣੀ ਸਥਾਨਕ ਸ਼ਰਾਬ ਲਈ ਮਸ਼ਹੂਰ ਹੈ। ਰਾਜਨੀਤਕ ਪੰਡਿਤਾਂ ਮੁਤਾਬਕ ਇਸ ਸੀਟ ‘ਤੇ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ। ਪੋਪਿਲਾਲ ਸਿੰਘ ਤੋਂ ਇਲਾਵਾ ਸੇਕਮਈ ਵਿਧਾਨ ਸਭਾ ਸੀਟ ‘ਤੇ 7 ਹੋਰ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਪੋਪਿਲਾਲ ਸਿੰਘ ਦੀ ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬੇਰੋਜ਼ਗਾਰ ਗ੍ਰੈਜੂਏਟ ਹਾਂ। ਮੈਂ ਆਪਣੇ ਪਿੰਡ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਹਾਂ। ਮੇਰੇ ਆਜ਼ਾਦ ਖੇਤਰ ਦੇ ਮਤਦਾਤਾ ਪੈਸੇ ਦੇ ਪਿੱਛੇ ਨਹੀਂ ਭੱਜਦੇ ਹਨ। ਤੁਸੀਂ ਉਨ੍ਹਾਂ ਨੂੰ ਪੈਸੇ ਤੋਂ ਨਹੀਂ ਜਿੱਤ ਸਕਦੇ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਖੇਤਰ ਦੇ ਲੋਕ ਚੋਣ ਮੁਹਿੰਮ ਵਿਚ ਮਦਦ ਕਰ ਰਹੇ ਹਨ। ਪੋਪਿਲਾਲ ਸਿੰਘ ਘਰ-ਘਰ ਜਾ ਕੇ ਲੋਕਾਂ ਤੋਂ ਵੋਟ ਮੰਗ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ”SFJ ਤੇ ‘ਆਪ’ ਵਿਚਾਲੇ ਕਥਿਤ ਸਬੰਧਾਂ ਨੂੰ ਲੈ ਕੇ CM ਚੰਨੀ ਦੇ ਦੋਸ਼ਾਂ ਨੂੰ ਹਲਕੇ ‘ਚ ਨਹੀਂ ਲਵਾਂਗੇ”- ਅਮਿਤ ਸ਼ਾਹ
ਇਸ ਖੇਤਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਪੋਪਿਲਾਲ ਸਿੰਘ ਇੱਕ ਨੌਜਵਾਨ ਹੈ ਤੇ ਉਹ ਆਪਣੇ ਭਾਈਚਾਰੇ ਲਈ ਕੰਮ ਕਰਦੇ ਆ ਰਹੇ ਹਨ। ਉਹ ਜੋ ਕੁਝ ਵੀ ਕਰਦੇ ਹਨ, ਉਹ ਮੈਨੂੰ ਪ੍ਰੇਰਿਤ ਕਰਦਾ ਹੈ। ਇਸ ਲਈ ਮੈਂ ਉਨ੍ਹਾਂ ਦਾ ਸਮਰਥਨ ਕਰ ਰਿਹਾ ਹਾਂ। ਉਹ ਜਿੱਤਦੇ ਹਨ ਜਾਂ ਹਾਰਦੇ ਹਨ, ਉਹ ਵੱਖਰੀ ਗੱਲ ਹੈ ਪਰ ਨਿਸ਼ਚਿਤ ਤੌਰ ‘ਤੇ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣ ਲਈ ਉਹ ਪ੍ਰੇਰਿਤ ਕਰਨ ਦਾ ਕੰਮ ਕਰ ਰਹੇ ਹਨ।