ਮੁੱਖ ਮੰਤਰੀ ਅਸ਼ੋਕ ਗਹਿਲੋਤ ਕੱਲ੍ਹ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਗੇ। ਨਵੰਬਰ 2023 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਆਖਰੀ ਬਜਟ ਹੋਵੇਗਾ। ਹਾਲਾਂਕਿ 2023 ਵਿਚ ਵੀ ਬਜਟ ਪੇਸ਼ ਹੋਵੇਗਾ ਪਰ ਚੁਣਾਵੀ ਸਾਲ ਹੋਣ ਕਾਰਨ ਸਰਕਾਰ ਕੋਲ ਜ਼ਿਆਦਾ ਸਮਾਂ ਨਹੀਂ ਹੋਵੇਗਾ। ਅਜਿਹੇ ਵਿਚ ਇਸ ਬਜਟ ਵਿਚ ਹਰ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਹੋਵੇਗੀ। ਬਜਟ ਵਿਚ 50 ਹਜ਼ਾਰ ਤੋਂ ਵੱਧ ਭਰਤੀਆਂ ਦਾ ਐਲਾਨ ਹੋਣਾ ਤੈਅ ਹੈ। ਕੋਰ ਵੋਟ ਬੈਂਕ ‘ਤੇ ਫੋਕਸ ਕਾਰਨ ਕਿਸਾਨਾਂ, ਨੌਜਵਾਨਾਂ, ਐੱਸਸੀ/ਐੱਸਟੀ ਨਾਲ ਜੁੜੇ ਐਲਾਨ ਦੀ ਗਿਣਤੀ ਵੀ ਕਾਫੀ ਹੋ ਸਕਦੀ ਹੈ। ਖੇਤੀਬਾੜੀ ਬਜਟ ਪਹਿਲੀ ਵਾਰ ਵੱਖ ਤੋਂ ਪੇਸ਼ ਹੋਵੇਗਾ।
ਇਸ ਵਾਰ ਖੇਤੀ, ਪੇਂਡੂ ਵਿਕਾਸ, ਸਿੱਖਿਆ, ਮੈਡੀਕਲ ਤੇ ਸੋਸ਼ਲ ਸੈਕਟਰ ਦਾ ਬਜਟ ਵਧੇਗਾ। ਪਿਛਲੀ ਵਾਰ 2.50 ਲੱਖ ਕਰੋੜ ਦਾ ਬਜਟ ਸੀ। ਇਸ ਵਾਰ ਬਜਟ 3 ਲੱਖ ਕਰੋੜ ਦਾ ਅੰਕੜਾ ਪਾਰ ਕਰ ਸਕਦਾ ਹੈ। ਬਜਟ ਵਿਚ ਕਮਰਸ਼ੀਅਲ ਬੈਂਕਾਂ ਦੇ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਫਾਰਮੂਲੇ ਦਾ ਐਲਾਨ ਹੋਵੇਗਾ। ਵਨ ਟਾਈਮ ਸੈਟਲਮੈਂਟ ਜ਼ਰੀਏ ਕਿਸਾਨਾਂ ਲਈ ਕਰਜ਼ਾ ਮਾਫੀ ਦਾ ਫਾਰਮੂਲਾ ਤਿਆਰ ਕੀਤਾ ਹੈ। ਬਜਟ ‘ਚ ਵਨ ਟਾਈਮ ਸੈਟਲੇਮੈਂਟ ਦੇ ਪੈਟਰਨ ‘ਤੇ ਕਰਜ਼ਾ ਮਾਫੀ ਦੇ ਐਲਾਨ ਦੇ ਆਸਾਰ ਹਨ।
ਇਹ ਵੀ ਪੜ੍ਹੋ : ਯੂ. ਪੀ. : ਆਪਣੇ ਹੀ ਘਰ ‘ਤੇ ਭਾਜਪਾ ਦਾ ਝੰਡਾ ਦੇਖ ਰੋਂਦੇ-ਰੋਂਦੇ ਬੇਹੋਸ਼ ਹੋ ਗਏ ਸਪਾ ਉਮੀਦਵਾਰ, ਵੀਡੀਓ ਵਾਇਰਲ
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਬਜਟ ਵਿਚ ਮੁੱਖ ਮੰਤਰੀ ਨਵੇਂ ਹਾਈਵੇ ਬਣਾਉਣ ਤੇ ਜ਼ਿਲ੍ਹਿਆਂ ਦੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰ ਸਕਦੇ ਹਨ। ਪੂਰਬੀ ਰਾਜਸਥਾਨ ਦੇ ਕਈ ਇਲਾਕਿਆਂ ਤੋਂ ਇਹ ਨਵੇਂ ਹਾਈਵੇ ਦਾ ਐਲਾਨ ਸੰਭਵ ਹੈ। ਜੱਟ ‘ਚ ਇਲੈਕਟ੍ਰੀਕਲ ਪਾਲਿਸੀ ਲਿਆਉਣ ਦੇ ਆਸਾਰ ਹਨ। ਨਵੀਂ ਪਾਲਿਸੀ ਤਹਿਤ ਇਲੈਕਟ੍ਰਿਕ ਵਾਹਨ ‘ਤੇ 3 ਲੱਖ ਤੱਕ ਸਬਸਿਡੀ ਹੋ ਸਕਦੀ ਹੈ। ਬਜਟ ਵਿਚ ਜੈਪੁਰ ਮੈਟਰੋ ‘ਤੇ ਨਵੇਂ ਫੇਜ਼ ਦਾ ਐਲਾਨ ਵੀ ਹੋ ਸਕਦਾ ਹੈ।
ਮਹਿਲਾ ਸੁਰੱਖਿਆ ਨੂੰ ਦੇਖਦੇ ਹੋਏ ਹਰ ਥਾਣੇ ‘ਚ ਇਕ ਮਹਿਲਾ ਏਐੱਸਆਈ ਦੀ ਪੋਸਟਿੰਗ ਦਾ ਐਲਾਨ ਹੋ ਸਕਦਾ ਹੈ। ਮਹਿਲਾਵਾਂ ਨਾਲ ਜੁੜੇ ਅਪਰਧਾਂ ‘ਤੇ ਸੁਣਵਾਈ ਅਤੇ ਜਾਂਚ ਵਿਚ ਮਹਿਲਾ ਪੁਲਿਸ ਕਰਮੀਆਂ ਦਾ ਰੋਲ ਵਧਾਉਣ ਦਾ ਸਿਸਟਮ ਤਿਆਰ ਹੋ ਸਕਦਾ ਹੈ।