ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਸਥਿਤੀ ਬਿਲਕੁਲ ਉਲਟ ਹੋ ਚੁੱਕੀ ਹੈ। ਪਹਿਲਾਂ ਜਿਥੇ ਮਾਪੇ ਆਪਣੇ ਬੱਚਿਆਂ ਦੇ 26 ਜਨਵਰੀ ਨੂੰ ਪਰਤਣ ਦੀ ਉਮੀਦ ਕਰ ਰਹੇ ਸਨ ਹੁਣ ਉਥੇ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੰਕਰ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਮਾਪਿਆਂ ਨੂੰ ਸਿਰਫ ਓਕੇ ਦੇ ਹੀ ਮੈਸੇਜ ਮਿਲ ਰਹੇ ਹਨ। ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪੇ ਕਾਫੀ ਚਿੰਤਤ ਹਨ। ਭਾਰਤ ਸਰਕਾਰ ਇਸ ਮਸਲੇ ‘ਤੇ ਆਖਿਰ ਕੀ ਕਰ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਚਿੰਤਾ ਵਧਦੀ ਜਾ ਰਹੀ ਹੈ। ਪੇਰੈਂਟਸ ਹੁਣ ਇਹੀ ਗੁਹਾਰ ਲਗਾ ਰਹੇ ਹਨ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਸਰਕਾਰ ਤੇਜ਼ੀ ਨਾਲ ਪ੍ਰਬੰਧ ਕਰੇ। ਗੌਰਤਲਬ ਹੈ ਕਿ ਪੰਜਾਬ ਦੇ ਕਈ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪੜ੍ਹਾਈ ਲਈ ਜਾਂਦੇ ਹਨ।
ਦੱਸ ਦੇਈਏ ਯੂਕਰੇਨ ‘ਤੇ ਰੂਸ ਦੇ ਹਮਲੇ ਨਾਲ ਮੁਸ਼ਕਲਾਂ ਵੱਧ ਗਈਆਂ ਹਨ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਇਥੇ ਫਸੇ ਭਾਰਤੀਆਂ ਲਈ ਤੀਜੀ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤੀ ਦੂਤਘਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਥਾਵਾਂ ‘ਤੇ ਏਅਰ ਸਾਇਰਨ ਤੇ ਬੰਬ ਦੀ ਚਿਤਾਵਨੀ ਸੁਣਾਈ ਦੇ ਰਹੀ ਹੈ। ਜੇ ਤੁਸੀਂ ਵੀ ਅਜਿਹੀ ਕਿਸੇ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਗੂਗਲ ਮੈਪ ‘ਤੇ ਬੰਬ ਤੋਂ ਬਚਾਅ ਵਾਲੇ ਨੇੜਲੇ ਬੰਬ ਸ਼ੈਲਟਰਾਂ ਦਾ ਵੇਰਵਾ ਮੁਹੱਈਆ ਹੈ, ਜਿਨ੍ਹਾਂ ਵਿੱਚੋਂ ਕਈ ਸ਼ੈਲਡਰ ਅੰਡਰਗ੍ਰਾਊਂਡ ਮੈਟਰੋ ਵਿੱਚ ਹਨ। ਦੂਤਘਰ ਨੇ ਕਿਹਾ ਕਿ ਕੀਵ ਵਿੱਚ ਰਹਿਣ ਵਾਲਿਆਂ ਲਈ, ਕੀਵ ਸ਼ਹਿਰ ਪ੍ਰਸ਼ਾਸਨ ਦਾ ਅਧਿਕਾਰਕ ਲਿੰਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਵਿੱਚ 18,000 ਦੇ ਕਰੀਬ ਭਾਰਤੀ ਹਨ, ਜਿਨ੍ਹਾਂ ਵਿੱਚੋਂ ਕਈ ਵਿਦਿਆਰਥੀ ਹਨ। ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਜਹਾਜ਼ ਭੇਜਿਆ ਗਿਆ ਸੀ, ਪਰ ਇਹ ਜਹਾਜ਼ ਵਾਪਿਸ ਆ ਗਿਆ ਹੈ ਕਿਉਂਕਿ ਯੂਕਰੇਨ ਨੇ ਵਣਜ ਉਡਾਨਾਂ ਲਈ ਆਪਣੇ ਏਅਰਸਪੇਸ ਨੂੰ ਬੰਦ ਕਰ ਦਿੱਤਾ ਹੈ।