ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਦਹਿਲ ਗਈ। ਲੋਕ ਰਾਤ ਭਰ ਘਰਾਂ, ਸਬ-ਵੇ, ਅੰਡਰਗਰਾਊਂਡ ਸ਼ੈਲਟਰਾਂ ਵਿਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੀ ਜ਼ਰੂਰਤ ਦੀਆਂ ਚੀਜ਼ਾਂ ਦੀ ਵੀ ਕਮੀ ਹੋ ਰਹੀ ਹੈ।
ਇਸ ਦਰਮਿਆਨ ਯੂਕਰੇਨ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਰਾਜਧਾਨੀ ਵਿਚ ਦਾਖਲ ਹੋ ਗਈ ਹੈ। ਉਨ੍ਹਾਂ ਨੇ ਸ਼ੰਕਾ ਜਤਾਈ ਹੈ ਕਿ ਅਗਲੇ 96 ਘੰਟੇ ਮਤਲਬ 4 ਦਿਨ ਵਿਚ ਕੀਵ ‘ਤੇ ਰੂਸ ਦਾ ਕਬਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰੂਸੀ ਫੌਜ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੈੱਟ ਕਰ ਰਹੀ ਹੈ। ਉਨ੍ਹਾਂ ਨੇ ਰੂਸੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜੰਗ ਖਿਲਾਫ ਪ੍ਰਦਰਸ਼ਨ ਕਰੇ।
ਕੀਵ ਸ਼ਹਿਰ ‘ਚ ਹਵਾਈ ਹਮਲੇ ਦਾ ਸਾਇਰਨ ਸੁਣਾਈ ਦਿੱਤੀ ਹੈ। ਇਸ ਤੋਂ ਬਾਅਦ ਇਥੋਂ ਦੀ ਮੇਅਰ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਨੂੰ ਕਿਹਾ ਹੈ। ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇੱਕ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਬੇਵੱਸ ਅਤੇ ਭਾਵੁਕ ਨਜ਼ਰ ਆ ਰਹੇ ਹਨ । ਜ਼ੇਲੇਂਸਕੀ ਕਹਿ ਰਹੇ ਹਨ ਕਿ ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਮੇਰਾ ਪਰਿਵਾਰ ਦੂਜਾ ਹੈ। ਜ਼ੇਲੇਂਸਕੀ ਨੇ ਯੂਕਰੇਨ ਦੇ ਅਧਿਕਾਰੀਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਰੂਸ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਿਆ ਹੈ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਪਰਿਵਾਰ ਗੱਦਾਰ ਨਹੀਂ ਹਨ। ਜਿਸ ਕਾਰਨ ਉਹ ਯੂਕਰੇਨ ਛੱਡ ਕੇ ਭੱਜਣਗੇ ਨਹੀਂ।
ਇਹ ਵੀ ਪੜ੍ਹੋ : ਰੂਸ ਨੇ 160 ਮਿਜ਼ਾਈਲਾਂ ਦਾਗੀਆਂ, ਹੈਲੀਕਾਪਟਰਾਂ ਨਾਲ ਮਚਾਈ ਤਬਾਹੀ, ਯੂਕਰੇਨੀ ਮੈਟ੍ਰੋ ਸਟੇਸ਼ਨਾਂ ‘ਚ ਲੁਕੇ
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਯੂਕਰੇਨ ਨਾਟੋ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਪਰ ਰੂਸ ਇਸ ਦੇ ਖਿਲਾਫ ਹੈ । ਸਾਲ 2014 ਵਿੱਚ ਯੂਕਰੇਨ ਵਿੱਚ ਰੂਸ ਸਮਰਥਿਤ ਸਰਕਾਰ ਡਿੱਗ ਗਈ ਸੀ ਉਦੋਂ ਤੋਂ ਯੂਕਰੇਨ ਦੀਆਂ ਸਰਕਾਰਾਂ ਨਾਟੋ ਵਿੱਚ ਸ਼ਾਮਿਲ ਹੋਣ ਲਈ ਕਈ ਕੋਸ਼ਿਸ਼ਾਂ ਕਰ ਚੁੱਕੀਆਂ ਹਨ। ਪਰ ਰੂਸ ਨਾਟੋ ਨੂੰ ਉਸ ਦੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ, ਇਸ ਲਈ ਕਿਸੇ ਵੀ ਕੀਮਤ ‘ਤੇ ਉਹ ਨਹੀਂ ਚਾਹੁੰਦਾ ਕਿ ਯੂਕਰੇਨ ਨਾਟੋ ਦਾ ਮੈਂਬਰ ਬਣੇ।