ਗੁਜਰਾਤ ਦੇ ਵਡੋਦਰਾ ਨਿਵਾਸੀ ਮਨੀਸ਼ ਦਵੇ ਨੇ ਲਗਭਗ ਦੋ ਮਹੀਨੇ ਪਹਿਲਾਂ ਯੂਕਰੇਨ ਦੇ ਕੀਵ ਵਿਚ ਆਪਣਾ ਰੈਸਟੋਰੈਂਟ ਖੋਲ੍ਹਿਆ। ਇਹ ਰੈਸਟੋਰੈਂਟ ਉਨ੍ਹਾਂ ਨੇ ਹੋਸਟਲ ਦੇ ਕੋਲ ਖੋਲ੍ਹਿਆ ਸੀ। ਉਨ੍ਹਾਂ ਨੇ ਸੁਪਨੇ ਦੇਖੇ ਸਨ ਕਿ ਹੋਸਟਲ ਕੋਲ ਖੁੱਲ੍ਹਾ ਰੈਸਟੋਰੈਂਟ ਉਨ੍ਹਾਂ ਨੂੰ ਕਈ ਫਾਇਦੇ ਦੇਵੇਗਾ। ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਰੈਸਟੋਰੈਂਟ ਵਿਚ ਕਮਾਈ ਹੋਣ ਤੋਂ ਪਹਿਲਾਂ ਹੀ ਸਾਰਾ ਕੁਝ ਖਤਮ ਹੋ ਜਾਵੇਗਾ। ਤੇ ਯੂਕਰੇਨ ਤੇ ਰੂਸ ਵਿਚਾਲੇ ਇਸ ਤਰ੍ਹਾਂ ਯੁੱਧ ਹੋਵੇਗਾ ਤੇ ਉਨ੍ਹਾਂ ਦੇ ਰੈਸਟੋਰੈਂਟ ਨੂੰ ਬੰਦ ਕਰਨ ਦੀ ਨੌਬਤ ਆ ਜਾਵੇਗੀ।
ਯੁੱਧ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੇ ਰੈਸੋਟਰੈਂਟ ਦੀ ਕਮਾਈ ਬੰਦ ਹੋ ਗਈ ਪਰ ਉਨ੍ਹਾਂ ਨੇ ਨੇਕ ਕਮਾਈ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਆਪਣੇ ਰੈਸੋਟਰੈਂਟ ਨੂੰ ਕਮਿਊਨਿਟੀ ਕਿਚਨ ਵਿਚ ਤਬਦੀਲ ਕਰ ਦਿੱਤਾ। ਕੀਵ ਵਿਚ ਹਵਾਈ ਹਮਲੇ ਦੇ ਸਾਇਰਨ ਲਗਾਤਾਰ ਵਜ ਰਹੇ ਹਨ ਪਰ ਇਸ ਦਰਮਿਆਨ ਮਨੀਸ਼ ਨੇ ਆਪਣੇ ਰੈਸਟੋਰੈਂਟ ਦੇ ਤਹਿਖਾਣਿਆਂ ਵਿਚ ਵਿਦਿਆਰਥੀਆਂ ਨੂੰ ਪਨਾਹ ਦਿੱਤੀ ਹੈ। ਉਹ ਉਨ੍ਹਾਂ ਲਈ ਖਾਣੇ ਦਾ ਇੰਤਜ਼ਾਮ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ‘ਤੀਜਾ ਵਿਸ਼ਵ ਯੁੱਧ’ ਹੀ ਵਿਕਲਪ !.. ਯੂਕਰੇਨ ‘ਤੇ ਰੂਸੀ ਹਮਲੇ ਵਿਚਾਲੇ ਜੋ ਬਾਇਡੇਨ ਨੇ ਦਿੱਤਾ ਵੱਡਾ ਬਿਆਨ
ਮਨੀਸ਼ ਨੇ ਦੱਸਿਆ ਕਿ ਉਸ ਨੇ ਜਨਵਰੀ ਵਿਚ ਰੈਸਟੋਰੈਂਟ ਨੂੰ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਕਿ ਅਸੀਂ ਕਮਾਈ ਸ਼ੁਰੂ ਕਰ ਸਕੀਏ, ਯੁੱਧ ਸ਼ੁਰੂ ਹੋ ਗਿਆ। ਉਸ ਦਾ ਰੈਸਟੋਰੈਂਟ ਬੋਗੋਮੋਲੇਟਸ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਕੋਲ ਹੈ, ਜਿਸ ਵਿਚ ਚੋਕੋਲਿਵਸਕੀ ਬਲੱਡ ‘ਤੇ ਲਗਭਗ 1500-2000 ਵਿਦਿਆਰਥੀ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮਨੀਸ਼ ਭਾਰਤੀਆਂ ਅਤੇ ਇਥੋਂ ਤੱਕ ਕਿ ਯੂਕਰੇਨੀ ਲੋਕਾਂ ਸਣੇ ਲਗਭਗ 125 ਲੋਕਾਂ ਦੇ ਭੋਜਨ ਦੀ ਵਿਵਸਥਾ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਰੈਸੋਟਰੈਂਟ ਦੇ ਸਟਾਫ ਕੋਲ ਬੰਕਰ ‘ਚ ਪਨਾਹ ਲਏ 39 ਹੋਰ ਸਥਾਨਕ ਲੋਕਾਂ ਦੇ ਖਾਣੇ ਦੀ ਵਿਵਸਥਾ ਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਂ ਖਾਣੇ ਵਿਚ ਸਿਰਫ ਦਾਲ-ਚਾਲ ਦਾ ਹੀ ਇੰਤਜ਼ਾਮ ਕਰ ਪਾ ਰਿਹਾ ਹਾਂ ਕਿਉਂਕਿ ਰੋਟੀ ਬਣਾਉਣ ਲਈ ਲੋੜੀਂਦਾ ਆਟਾ ਨਹੀਂ ਹੈ ਅਤੇ ਇੰਨੇ ਜ਼ਿਆਦਾ ਲੋਕਾਂ ਲਈ ਰੋਟੀ ਬਣਾਉਣਾ ਆਸਾਨ ਨਹੀਂ ਹੈ। ਜਦੋਂ ਤੱਕ ਮੌਜੂਦਾ ਸੰਕਟ ਖਤਮ ਨਹੀਂ ਹੋ ਜਾਂਦਾ, ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਉੁਨ੍ਹਾਂ ਦੇ ਖਾਣੇ ਦਾ ਇੰਤਜ਼ਾਮ ਕਰਦਾ ਰਹਾਂ।