ਰਣਜੀ ਟਰਾਫੀ ਵਿਚ ਬੜੌਦਾ ਲਈ ਖੇਡਣ ਵਾਲੇ ਵਿਸ਼ਣੂ ਸੌਲੰਕੀ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਇਸ ਖਿਡਾਰੀ ਦੀ ਛੋਟੀ ਬੱਚੀ ਤੋਂ ਬਾਅਦ ਹੁਣ ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ। ਉਹ ਭੁਵਨੇਸ਼ਵਰ ਵਿਚ ਚੰਡੀਗੜ੍ਹ ਖਿਲਾਫ ਰਣਜੀ ਟਰਾਫੀ ਖੇਡ ਰਹੇ ਸੀ। ਇਸ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਘਰਵਾਲਿਆਂ ਨਾਲ ਕਿਹਾ ਕਿ ਉਹ ਮੈਚ ਤੋਂ ਬਾਅਦ ਪਿਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਗੇ ਪਰ ਦੇਰ ਹੋਣ ਕਾਰਨ ਉਨ੍ਹਾਂ ਦੇ ਪਿਤਾ ਦਾ ਸਸਕਾਰ ਕਰ ਦਿੱਤਾ ਗਿਆ। ਵਿਸ਼ਣੂ ਇਸ ਦੌਰਾਨ ਵੀਡੀਓ ਕਾਲ ‘ਤੇ ਸੀ।
ਬੜੌਦਾ ਟੀਮ ਦੇ ਮੈਨੇਜਰ ਨੇ ਵਿਸ਼ਣੂ ਨੂੰ ਪਿਤਾ ਦੇ ਦਿਹਾਂਤ ਦੀ ਖਬਰ ਦਿੱਤੀ। ਵਿਸ਼ਣੂ ਨੇ ਵੀਡੀਓ ਕਾਲ ‘ਤੇ ਡ੍ਰੈਸਿੰਗ ਰੂਮ ਦੇ ਇੱਕ ਕੋਨੇ ਵਿਚ ਬੈਠ ਕੇ ਪਿਤਾ ਦਾ ਅੰਤਿਮ ਸਸਕਾਰ ਦੇਖਿਆ। ਰਾਜ ਸੰਘ ਦੇ ਸਕੱਤਰ ਅਜੀਤ ਲੇਲੇ ਨੇ ਦੱਸਿਆ ਕਿ ਸੌਲੰਕੀ ਨੂੰ ਘਰ ਜਾਣ ਲਈ ਕਿਹਾ ਗਿਆ ਸੀ ਪਰ ਟੀਮ ਮੈਨੇਜਰ ਨੇ ਕਿਹਾ ਕਿ ਵਿਸ਼ਣੂ ਟੀਮ ਨਾਲ ਰੁਕਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਸੌਲਕੀ ਦੇ ਪਿਤਾ ਲਗਭਗ ਦੋ ਮਹੀਨੇ ਤੋਂ ਬੀਮਾਰ ਸੀ ਅਤੇ ਮੈਡੀਕਲ ਐਮਰਜੈਂਸੀ ਨਾਲ ਜੂਝ ਰਹੇ ਸਨ। ਵਿਸ਼ਣੂ ਜੇਕਰ ਜਾਣ ਦਾ ਫੈਸਲਾ ਵੀ ਲੈਂਦੇ ਤਾਂ ਸਮੇਂ ‘ਤੇ ਘਰ ਨਹੀਂ ਪਹੁੰਚ ਪਾਉਂਦੇ। ਪਿਤਾ ਦੇ ਦਿਹਾਂਤ ਤੋਂ ਪਹਿਲਾਂ ਵਿਸ਼ਣੂ ਸੌਲੰਕੀ ਨੇ ਆਪਣੀ ਛੋਟੀ ਧੀ ਨੂੰ ਵੀ ਗੁਆ ਦਿੱਤਾ ਸੀ। ਸੌਲੰਕੀ ਦੀ ਬੇਟੀ ਦਾ ਜਨਮ 10 ਫਰਵਰੀ ਨੂੰ ਹੋਇਆ ਸੀ ਤੇ ਜਨਮ ਦੇ ਤੁਰੰਤ ਬਾਅਦ ਸਿਹਤ ਖਰਾਬ ਹੋਣ ਕਾਰਨ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਬੜੌਦਾ ਤੇ ਚੰਡੀਗੜ੍ਹ ਵਿਚ ਖੇਡੇ ਗਏ ਰਣਜੀ ਮੈਚ ‘ਚ ਵਿਸ਼ਣੂ ਸੌਲੰਕੀ ਨੇ 12 ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਬੜੌਦਾ ਕ੍ਰਿਕਟ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਰੀਅਲ ਹੀਰੋ ਦੱਸਿਆ ਹੈ। ਉਨ੍ਹਾਂ ਦੀ ਇਸ ਦਿਲੇਰੀ ਵਾਲੀ ਪਾਰੀ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ।