ਪਿੰਡ ਮੱਲਿਆਣਾ ਵਿਚ ਇੰਡਸਇੰਡ ਬੈਂਕ ਦੀ ਬ੍ਰਾਂਚ ਵਿਚ ਹਮਲਾ ਬੋਲ ਕੇ ਸੋਮਵਾਰ ਲਗਭਗ 12 ਵਜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ 3.66 ਲੱਖ ਰੁਪਏ ਲੁੱਟ ਲਏ। ਬਦਮਾਸ਼ਾਂ ਨੇ ਵਾਰਦਾਤ ਦੌਰਾਨ ਸੁਰੱਖਿਆ ਗਾਰਡ ਨੂੰ ਧੱਕਾ ਦੇ ਕੇ ਹੇਠਾਂ ਡੇਗ ਦਿੱਤਾ ਤੇ ਫਿਰ ਗੋਲੀ ਮਾਰਨ ਦੀ ਧਮਕੀ ਦਿੱਤੀ। ਵਾਰਦਾਤ ਤੋਂ ਬਾਅਦ ਬਦਮਾਸ਼ ਬੈਂਕ ਗਾਰਡ ਦੀ ਬੰਦੂਕ, ਦੋ ਕਾਰਤੂਸ ਤੇ ਸੀਸੀਟਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਬੈਂਕ ਮੈਨੇਜਰ ਅਜੇ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੋਮਵਾਰ ਨੂੰ ਬੈਂਕ ਖੁੱਲ੍ਹਣ ਤੋਂ ਬਾਅਦ ਸਟਾਫ ਕੰਮ ਕਰ ਰਿਹਾ ਸੀ। ਲੋਕੋ ਬਦਨ ਰੋਡ ਤੋਂ ਬਾਈਕ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਬੈਂਕ ਦੇ ਬਾਹਰ ਆਏ। ਤਿੰਨੋਂ ਪੈਸੇ ਜਮ੍ਹਾ ਕਰਵਾਉਣ ਦੀ ਗੱਲ ਕਹਿ ਕੇ ਬੈਂਕ ਵਿਚ ਦਾਖਲ ਹੋਣ ਲੱਗੇ ਤਾਂ ਸਕਿਓਰਿਟੀ ਗਾਰਡ ਨੇ ਇੱਕ ਨੂੰ ਅੰਦਰ ਆਉਣ ਲਈ ਕਿਹਾ। ਦੋ ਨੌਜਵਾਨਾਂ ਨੂੰ ਬਾਹਰ ਹੀ ਰੁਕਣ ਦੇ ਨਿਰਦੇਸ਼ ਦਿੱਤੇ। ਲੁਟੇਰਿਆਂ ਨੇ ਸੁਰੱਖਿਆ ਗਾਰਡ ਗੁਰਮੇਲ ਸਿੰਘ ਨੂੰ ਧੱਕਾ ਦੇ ਕੇ ਡੇਗ ਦਿੱਤਾ ਤੇ ਪਿਸਤੌਲ ਲੈ ਕੇ ਬੈਂਕ ਵਿਚ ਦਾਖਲ ਹੋਏ।
ਸਕਿਓਰਿਟੀ ਗਾਰਡ ਨੇ ਤਿੰਨੋਂ ਲੁਟੇਰਿਆਂ ਦਾ 7 ਮਿੰਟ ਦਾ ਡਟ ਕੇ ਮੁਕਾਬਲਾ ਕੀਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਸਕਿਓਰਿਟੀ ਗਾਰਡ ਨੂੰ ਫੜ ਲਿਆ ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਬਦਮਾਸ਼ ਬੈਂਕ ਤੋਂ 3.66 ਲੱਖ ਕੈਸ਼ ਤੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਨਾਲ ਲੈ ਕੇ ਰਸੂਲਪੁਰ ਵੱਲ ਬਾਈਕ ਲੈ ਭੱਜੇ। ਗਾਰਡ ਤੇ ਬੈਂਕ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਵੀ ਕੀਤਾ। ਗਾਰਡ ਨੇ ਦੱਸਿਆ ਕਿ ਬਦਮਾਸ਼ਾਂ ਨੇ 15 ਮਿੰਟ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : SSM ਵੱਲੋਂ BBMB ਮਾਮਲੇ ‘ਚ ਪੰਜਾਬ ਵਿਰੋਧੀ ਫੈਸਲਿਆਂ ਲਈ 7 ਮਾਰਚ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ
ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਮੁਹੰਮਦ ਸਰਫਰਾਜ ਬੱਧਨੀ ਕਲਾਂ, ਐੱਸਐੱਚਓ ਗੁਰਮੀਤਸਿੰਘ, ਏਐੱਸਆਈ ਰਘੁਵਿੰਦਰ ਪ੍ਰਸਾਦ ਪਾਰਟੀ ਨਾਲ ਬੈਂਕ ਪੁੱਜੇ। ਵਾਰਦਾਤ ਮੌਕੇ ਬੈਂਕ ਵਿਚ ਸਟਾਪ ਦੇ 3 ਮੈਂਬਰ, ਇੱਕ ਚਪੜਾਸੀ,ਇੱਕ ਸਕਿਓਰਿਟੀ ਗਾਰਡ ਮੌਜੂਦ ਸੀ। ਜੇਬ ਵਿਚ ਨਕਦੀ ਪਾ ਕੇ ਭੱਜ ਬਦਮਾਸ਼ਾਂ ਕੋਲ ਜ਼ਿਆਦਾਤਰ ਨੋਟ 500 ਰੁਪਏ ਦੇ ਸਨ। ਪੁਲਿਸ ਚੌਕੀ ਲੋਪੋ ਇੰਚਾਰਜ ਏਐੱਸਆਈ ਨੇ ਦੱਸਿਆ ਕਿ ਮੈਨੇਜਰ ਅਜੇ ਕੁਮਾਰ ਦੇ ਬਿਆਨ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਖਿਲਾਫ ਕੇਸ ਦਰਜ ਕਰ ਲਿਆ ਹੈ।