ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਭੁੱਟੋ ਜ਼ਰਦਾਰੀ ਪੰਜਾਬ ਵਿਚ ਇਮਰਾਨ ਸਰਕਾਰ ਖਿਲਾਫ ਰੋਡ ਸ਼ੋਅ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ਨਾਲ ਇੱਕ ਡ੍ਰੋਨ ਟਕਰਾਇਆ ਜਿਸ ਵਿਚ ਉਹ ਜ਼ਖਮੀ ਹੋ ਗਈ। ਰੈਲੀ ਵਿਚ ਆਸਿਫਾ ਦੇ ਭਰਾ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਸਕਿਓਰਿਟੀ ਫੋਰਸ ਨੇ ਤੁਰੰਤ ਆਪ੍ਰੇਟਰ ਨੂੰ ਗ੍ਰਿਫਤਾਰ ਕਰ ਲਿਆ।
ਆਸਿਫਾ ਦਾ ਇਹ ਰੋਡ ਸ਼ੋਅ ਪੰਜਾਬ ਸੂਬੇ ਦੇ ਖਾਨੇਵਾਲ ਵਿਚ ਚੱਲ ਰਿਹਾ ਸੀ। ਰੈਲੀ ਵਿਚ ਆਸਿਫਾ ਤਾੜੀਆਂ ਵਜਾ ਰਹੀ ਸੀ। ਡ੍ਰੋਨ ਟਕਰਾਉਣ ਤੋਂ ਬਾਅਦ ਆਸਿਫ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿਥੇ ਉਨ੍ਹਾਂ ਦੇ ਮੱਥੇ ‘ਤੇ 5 ਟਾਂਕੇ ਲੱਗੇ।
ਆਸਿਫਾ ਨਾਲ ਡ੍ਰੋਨ ਟਕਰਾਉਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪ੍ਰੇਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬਿਲਾਵਲ ਭੁੱਟੋ ਨੇ ਕਿਹਾ ਕਿ ਜਾਂਚ ਵਿਚ ਅਸੀਂ ਪਤਾ ਲਗਾ ਰਹੇ ਹਾਂ ਕਿ ਕੀ ਇਹ ਸਾਜ਼ਿਸ਼ ਹੈ? ਜਾਂਚ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਿਸ ਡ੍ਰੋਨ ਨਾਲ ਘਟਨਾ ਹੋਈ ਹੈ, ਉਹ ਡ੍ਰੋਨ, ਸੱਤਾਧਾਰੀ ਨੇਤਾ ਸਲੀਮ ਖਾਨ ਦੇ ਚੈਨਲ ਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਹੁਣ ਹਿੰਦੀ ‘ਚ ਮੈਡੀਕਲ ਦੀ ਪੜ੍ਹਾਈ ਕਰ ਬਣ ਸਕੋਗੇ ਡਾਕਟਰ, ਕਾਲਜਾਂ ਦੀ ਫੀਸ ਹੋਵੇਗੀ ਅੱਧੀ: PM ਮੋਦੀ
ਬ੍ਰਿਟੇਨ ਤੋਂ ਪੜ੍ਹਾਈ ਕਰਨ ਤੋਂ ਬਾਅਦ ਆਸਿਫਾ ਪਿਛਲੇ ਸਾਲ ਸਿਆਸਤ ਵਿਚ ਆਈ ਸੀ। ਰਾਜਨੀਤੀ ਵਿਚ ਆਉਣ ਤੋਂ ਬਾਅਦ ਆਸਿਫਾ ਲਗਾਤਾਰ ਆਪਣੇ ਭਾਸ਼ਣ ਤੋਂ ਇਮਰਾਨ ਸਰਕਾਰ ‘ਤੇ ਹਮਲਾਵਰ ਰਹੀ ਹੈ। ਪਾਕਿਸਤਾਨ ਵਿਚ ਬੀਤੇ ਦਿਨੀਂ ਇਮਰਾਨ ਸਰਕਾਰ ਖਿਲਾਫ ਬਿਲਾਵਲ ਭੁੱਟੋ ਤੇ ਨਵਾਜ਼ ਸ਼ਰੀਫ ਦੀ ਪਾਰਟੀ ਨੇ ਸਾਂਝੇ ਤੌਰ ‘ਤੇ ਮਿਲ ਕੇ ਲੜਨ ਦਾ ਐਲਾਨ ਕੀਤਾ ਸੀ।