ਪੈਨ ਨੂੰ ਆਧਾਰ ਨਾਲ ਲਿੰਕ ਕਰਾਉਣ ਦੀ ਆਖਰੀ ਤਰੀਖ 31 ਮਾਰਚ ਹੈ। ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਨਹੀਂ ਜੋੜਿਆ ਤਾਂ ਇਹ ਅਯੋਗ ਕਰਾਰ ਦੇ ਦਿੱਤਾ ਜਾਵੇਗਾ। ਅਯੋਗ ਪੈਨ ਦਾ ਇਸਤੇਮਾਲ ਕਰਨ ‘ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਬਚਣ ਲਈ ਜਲਦ ਤੋਂ ਜਲਦ ਆਧਾਰ-ਪੈਨ ਲਿੰਕ ਕਰਨਾ ਹੋਵੇਗਾ।
ਇਨਕਮ ਟੈਕਸ ਵਿਭਾਗ ਅਨੁਸਾਰ ਜੇਕਰ ਕੋਈ ਪੈਨ ਕਾਰਡ ਹੋਲਡਰਸ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਾਉਂਦਾ ਹੈ ਤਾਂ ਉਸ ਦੇ ਪੈਨ ਕਾਰਡ ਨੂੰ ਅਯੋਗ ਐਲਾਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵਿੱਤੀ ਲੈਣ-ਦੇਣ ਵਿਚ ਪੈਨ ਦਾ ਇਸਤੇਮਾਲ ਨਹੀਂ ਹੋ ਸਕੇਗਾ। ਜੇਕਰ ਤੁਸੀਂ ਆਪਣੇ ਬੈਂਕ ਅਕਾਊਂਟ ਤੋਂ 50,000 ਰੁਪਏ ਤੋਂ ਵੱਧ ਦੀ ਰਕਮ ਕੱਢਵਾ ਜਾਂ ਜਮ੍ਹਾ ਕਰਵਾ ਰਹੇ ਹੋ ਤਾਂ ਤੁਹਾਨੂੰ ਪੈਨ ਕਾਰਡ ਦਿਖਾਉਣਾ ਪੈ ਸਕਦਾ ਹੈ ਤੇ ਪੈਨ ਦੇ ਅਯੋਗ ਹੋਣ ‘ਤੇ ਤੁਸੀਂ 50 ਹਜ਼ਾਰ ਰੁਪਏ ਦਾ ਲੈਣ-ਦੇਣ ਨਹੀਂ ਕਰ ਸਕੋਗੇ।
ਜੇਕਰ ਕਿਸੇ ਵਿਅਕਤੀ ਕੋਲ ਐਕਟਿਵ ਪੈਨ ਨੰਬਰ ਨਹੀਂ ਹੈ ਤਾਂ ਬੈਂਕ ਤੁਹਾਡੀ ਆਮਦਨ ‘ਤੇ 20 ਫੀਸਦੀ ਦੀ ਦਰ ਨਾਲ TDS ਕੱਟੇਗਾ। ਇਸ ਦੇ ਨਾਲ ਹੀ ਨਿਯਮ ਤਹਿਤ ਜੇਕਰ ਤੁਹਾਡਾ ਪੈਨ ਅਯੋਗ ਹੋ ਚੁੱਕਾ ਹੈ ਤੇ ਫਿਰ ਵੀ ਤੁਸੀਂ ਇਸ ਦਾ ਇਸਤੇਮਾਲ ਬੈਂਕ ਦੇ ਲੈਣ-ਦੇਣ ਜਾਂ ਹੋਰ ਜਗ੍ਹਾ ਕਰਦੇ ਹੋ ਤਾਂ ਅਜਿਹਾ ਮੰਨਿਆ ਜਾਵੇਗਾ ਕਿ ਤੁਸੀਂ ਕਾਨੂੰਨ ਤਹਿਤ ਪੈਨ ਨਹੀਂ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਪਾਕਿਸਤਾਨ : ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਦੇ ਮੂੰਹ ਨਾਲ ਟਕਰਾਇਆ ਡ੍ਰੋਨ, ਮੱਥੇ ‘ਤੇ ਲੱਗੇ 5 ਟਾਂਕੇ
ਅਜਿਹੇ ਵਿਚ ਤੁਹਾਡੇ ਉਪਰ ਇਨਕਮ ਟੈਕਸ ਦੀ ਧਾਰਾ 272ਬੀ ਦੇ ਤਹਿਤ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਐਕਟ ਦੀ ਧਾਰਾ 139ਏ ਤਹਿਤ ਮੰਗੇ ਜਾਣ ‘ਤੇ ਪੈਨ ਦਿਖਾਉਣਾ ਜ਼ਰੂਰੀ ਹੈ। ਹਾਲਾਂਕਿ ਬੈਂਕ ਅਕਾਊਂਟ ਖੁੱਲ੍ਹਵਾਉਣ ਜਾਂ ਫਿਰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਅਯੋਗ ਪੈਨ ਦਾ ਇਸਤੇਮਾਲ ਕਰਨ ‘ਤੇ ਜੁਰਮਾਨਾ ਨਹੀਂ ਲੱਗੇਗਾ।