ਗੁਜਰਾਤ ਦੇ ਨਵਸਾਰੀ ‘ਚ ਪੁਲਸ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਸਲਾਮ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਬਿਲੀਮੋਰਾ ਤਾਲੁਕਾ ਦੇ ਬੰਦਰ ਰੋਡ ਦੇ ਰਹਿਣ ਵਾਲੇ ਸ਼ੈਲੇਸ਼ ਸਾਰੰਗ ਵਜੋਂ ਹੋਈ ਹੈ। ਸਾਰੰਗ ਖ਼ਿਲਾਫ਼ ਨਵਸਾਰੀ ਦੇ ਇੱਕ ਮੁਸਲਿਮ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਇੱਕ ਵਟਸਐਪ ਗਰੁੱਪ ’ਤੇ ਕੁਝ ਅਜਿਹੇ ਮੈਸੇਜ ਪਾਏ ਹਨ, ਜੋ ਇਸਲਾਮ ਧਰਮ ਦੇ ਖ਼ਿਲਾਫ਼ ਹਨ। ਸਾਰੰਗ ਨੂੰ ਸ਼ਨੀਵਾਰ ਨੂੰ ਜਵਾਹਰ ਰੋਡ, ਬਿਲੀਮੋਰਾ, ਨਵਸਾਰੀ ਨਿਵਾਸੀ ਜ਼ਹੀਰ ਅਹਿਮਦ ਕਸਲੀ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਕਸਲੀ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਸ਼ੈਲੇਸ਼ ਸਾਰੰਗ ਵੱਲੋਂ ਇੱਕ ਵਟਸਐਪ ਗਰੁੱਪ ’ਤੇ ਇਸਲਾਮ ਖ਼ਿਲਾਫ਼ ਪੋਸਟ ਕੀਤਾ ਗਿਆ ਇਤਰਾਜ਼ਯੋਗ ਸੁਨੇਹਾ ਮਿਲਿਆ ਸੀ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਬਿਲੀਮੋਰਾ ਥਾਣੇ ‘ਚ ਪਹੁੰਚ ਗਏ। ਇਸ ਘਟਨਾ ਨੂੰ ਲੈ ਕੇ ਮੁਸਲਿਮ ਭਾਈਚਾਰੇ ‘ਚ ਫੈਲੇ ਗੁੱਸੇ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਪੁਲੀਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਖ਼ਿਲਾਫ਼ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਵੀ ਇਹਤਿਆਤ ਵਜੋਂ ਕੁਝ ਜ਼ਰੂਰੀ ਕਦਮ ਚੁੱਕੇ। ਬਿਲੀਮੋਰਾ ਪੁਲਿਸ ਦੇ ਸਬ-ਇੰਸਪੈਕਟਰ ਕੇ.ਐਮ. ਵਸਾਵਾ ਨੇ ਦੱਸਿਆ ਕਿ ‘ਅਸੀਂ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਬੁਲਾਈ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਅਸੀਂ ਮੁਲਜ਼ਮਾਂ ਵੱਲੋਂ ਵਰਤਿਆ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: