BCCI ਵੱਲੋਂ ਇੰਡੀਅਨ ਪ੍ਰੀਮੀਅਰ ਲੀਗ 2022 ਦੇ ਪੂਰੇ ਸ਼ੈਡਿਊਲ ਨੂੰ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 26 ਮਾਰਚ ਤੋਂ ਹੋ ਰਹੀ ਹੈ ਤੇ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਚੇਨਈ ਸੁਪਰਕਿੰਗਸ ਤੇ ਕੋਲਕਾਤਾ ਨਾਈਟ ਰਾਈਡਰਸ ਵਿਚ ਖੇਡਿਆ ਜਾਵੇਗਾ ਜਦੋਂ ਕਿ ਆਖਰੀ ਲੀਗ ਮੈਚ 22 ਮਈ ਨੂੰ ਸਨਰਾਈਜਰਸ ਹੈਦਰਾਬਾਦ ਤੇ ਪੰਜਾਬ ਕਿੰਗਸ ਵਿਚ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 29 ਮਈ ਨੂੰ ਹੋਵੇਗਾ।
IPL 2022 ਦਾ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ ਨੂੰ 7 ਵਜੇ ਕੇ 30 ਮਿੰਟ ਉਤੇ ਸ਼ੁਰੂ ਹੋਵੇਗਾ। ਆਈਪੀਐੱਲ ਦੇ ਇਸ 15ਵੇਂ ਸੀਜ਼ਨ ਦੇ ਸਾਰੇ ਬੈਂਚਾਂ ਦਾ ਆਯੋਜਨ ਕੁੱਲ ਚਾਰ ਵੈਨਿਊ ‘ਤੇ ਕੀਤਾ ਜਾ ਰਿਹਾ ਹੈ। ਵਾਨਖੇੜੇ ਸਟੇਡੀਅਮ ਤੋਂ ਇਲਾਵਾ ਬ੍ਰੇਬੋਰਨ ਸਟੇਡੀਅਮ, ਡੀਵਾਈ ਪਾਟਿਲ ਸਟੇਡੀਅਮ ਤੇ ਐੱਮਸੀਏ ਸਟੇਡੀਅਮ ਪੁਣੇ ਵਿਚ ਮੁਕਾਬਲੇ ਖੇਡੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਲੀਗ ਦੇ ਸਾਰੇ 70 ਮੈਚ ਮੁੰਬਈ ਤੇ ਪੁਣੇ ਵਿਚ ਹੋਣਗੇ ਜਿਸ ਵਿਚੋਂ ਮੁੰਬਈ ਵਿਚ ਕੁੱਲ 55 ਮੈਚ ਹੋਣੇ ਹਨ ਜਦੋਂ ਕਿ ਪੁਣੇ 15 ਮੈਚ ਖੇਡੇ ਜਾਣਗੇ। ਦੱਸ ਦੇਈਏ ਕਿ ਇਸ ਸੀਜ਼ਨ ਵਿਚ ਦੋ ਨਵੇਂ ਫ੍ਰੈਂਚਾਈਜੀ ਲਖਨਊ ਤੇ ਗੁਜਰਾਤ ਦੀ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਟੂਰਨਾਮੈਂਟ ਵਿਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਆਈਪੀਐੱਲ ਦੇ ਇਸ 15ਵੇਂ ਸੀਜ਼ਨ ਵਿਚ 10 ਟੀਮਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ।