ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਆਪ੍ਰੇਸ਼ਨ ਗੰਗਾ ਤਹਿਤ ਭਾਰਤ ਸਣੇ ਗੁਆਂਢੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਰਹੀ ਹੈ। ਭਾਰਤ ਸਰਕਾਰ ਨੇ ਬੰਗਲਾਦੇਸ਼, ਨੇਪਾਲ ਤੇ ਪਾਕਿਸਤਾਨ ਸਣੇ ਕਈ ਹੋਰ ਦੇਸ਼ਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਯੁੱਧ ਖੇਤਰ ਤੋਂ ਸੁਰੱਖਿਅਤ ਕੱਢਿਆ ਹੈ। ਇਸੇ ਤਹਿਤ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ 9 ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਸ਼ੇਖ ਹਸੀਨਾ ਨੇ ‘ਆਪ੍ਰੇਸ਼ਨ ਗੰਗਾ’ ਤਹਿਤ ਯੂਕਰੇਨ ਤੋਂ 9 ਬੰਗਲਾਦੇਸ਼ੀ ਨੂੰ ਸੁਰੱਖਿਅਤ ਕੱਢਣ ਲਈ PM ਮੋਦੀ ਦਾ ਧੰਨਵਾਦ ਕੀਤਾ ਹੈ। ਰਿਪੋਰਟ ਮੁਤਾਬਕ ਆਪ੍ਰੇਸ਼ਨ ਗੰਗਾ ਤਹਿਤ ਨੇਪਾਲ ਤੇ ਟਿਊਨੇਸ਼ੀਆ ਦੇ ਵਿਦਿਆਰਥੀਆਂ ਨੂੰ ਵੀ ਬਚਾਇਆ ਗਿਆ ਹੈ।
ਨੇਪਾਲ ਦੇ ਮਹੋਤਰੀ ਜ਼ਿਲ੍ਹੇ ਦੇ ਰੋਸ਼ਨ ਝਾਅ ਨੂੰ ਵੀ ਭਾਰਤੀ ਅਧਿਕਾਰੀਆਂ ਨੇ ਸੁਰੱਖਿਅਤ ਕੱਢਿਆ ਸੀ। ਰੋਸ਼ਨ ਨੇ ਭਾਰਤ ਸਰਕਾਰ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਸੀ। ਬਾਅਦ ਵਿਚ ਕਾਠਮੰਡੂ ਸਥਿਤ ਭਾਰਤੀ ਅੰਬੈਸੀ ਨੇ ਸੂਚਿਤ ਕੀਤਾ ਸੀ ਕਿ ਭਾਰਤ ਸਰਕਾਰ ਪੋਲੈਂਡ ਦੇ ਰਸਤੇ 7 ਹੋਰ ਨੇਪਾਲੀ ਨਾਗਰਿਕਾਂ ਨੂੰ ਕੱਢ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪਾਕਿਸਤਾਨੀ ਵਿਦਿਆਰਥੀ ਆਸਮਾ ਸ਼ਫੀਖ ਨੇ ਵੀ ਭਾਰਤ ਸਰਕਾਰ ਦੀ ਕਾਫੀ ਤਾਰੀਫ ਕੀਤੀ ਹੈ। ਇੱਕ ਵੀਡੀਓ ਵਿਚ ਆਸਮਾ ਨੇ ਕਿਹਾ ਹੈ ਕਿ ਮੈਂ ਯੂਕਰੇਨ ਸਥਿਤ ਭਾਰਤੀ ਅੰਬੈਸੀ ਦੀ ਬਹੁਤ ਧੰਨਵਾਦੀ ਹਾਂ। ਅਸੀਂ ਬਹੁਤ ਮੁਸ਼ਕਲ ਹਾਲਾਤ ਵਿਚ ਸੀ ਪਰ ਉਨ੍ਹਾਂ ਨੇ ਸਾਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਮੈਂ ਇਸ ਦੇ ਨਾਲ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਦਦ ਲਈ ਧੰਨਵਾਦ ਦਿੰਦੀ ਹਾਂ। ਭਾਰਤੀ ਅੰਬੈਸੀ ਦੀ ਵਜ੍ਹਾ ਨਾਲ ਅਸੀਂ ਸੁਰੱਖਿਅਤ ਘਰ ਵਾਪਸ ਜਾ ਰਹੇ ਹਾਂ।