ਸਮਾਜਵਾਦੀ ਪਾਰਟੀ ਨੇ ਗਿਣਤੀ ਕੇਂਦਰ ‘ਤੇ ਵਕੀਲਾਂ ਦੀ ਤਾਇਨਾਤੀ ਕੀਤੀ ਹੈ ਅਤੇ ਹਰੇਕ ਵਿਧਾਨ ਸਭਾ ਸੀਟ ਲਈ 2 ਵਕੀਲ ਤਾਇਨਾਤ ਕੀਤੇ ਗਏ ਹਨ। ਸਪਾ ਨੇ ਵੋਟਾਂ ਦੀ ਗਿਣਤੀ ਦੌਰਾਨ ਕਾਨੂੰਨੀ ਸਲਾਹ ਲੈਣ ਲਈ ਵਕੀਲਾਂ ਨੂੰ ਲਗਾਇਆ ਹੈ। ਉੱਤਰ ਪ੍ਰਦੇਸ਼ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਅਤੇ ਪਹਿਲਾ ਰੁਝਾਨ ਭਾਜਪਾ ਦੇ ਹੱਕ ਵਿੱਚ ਸਾਹਮਣੇ ਆਇਆ ਹੈ।
ਉੱਤਰ ਪ੍ਰਦੇਸ਼ ਦੀਆਂ ਸਾਰੀਆਂ 403 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ। ਸਵੇਰੇ 8 ਵਜੇ ਤੋਂ ਸਵੇਰੇ 8:30 ਵਜੇ ਤੱਕ ਸਿਰਫ਼ ਪੋਸਟਲ ਬੈਲਟ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਸਵੇਰੇ 8:30 ਵਜੇ ਤੋਂ ਪੋਸਟਲ ਬੈਲਟ ਨਾਲ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਜਾਵੇਗੀ।ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਮੋਹਸਿਨ ਰਜ਼ਾ ਨੇ ਕਿਹਾ, ‘ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਜੋ ਕੰਮ ਕੀਤਾ ਹੈ ਉਹ ਬੇਮਿਸਾਲ ਹੈ, ਜਿਸ ਦੇ ਨਤੀਜੇ ਵਜੋਂ ਲੋਕਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ। ਜਦੋਂ ਨਤੀਜੇ ਆਉਣਗੇ ਤਾਂ ਸਾਫ਼ ਹੋ ਜਾਵੇਗਾ ਕਿ ਅਸੀਂ 300 ਤੋਂ ਵੱਧ ਸੀਟਾਂ ਲੈ ਕੇ ਆ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: