ਸਾਲ ਭਰ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਸੁਰਖੀਆਂ ਵਿਚ ਰਿਹਾ ਪੰਜਾਬ ਚੋਣ ਚੌਖਟ ਪਾਰ ਕਰ ਚੁੱਕਾ ਹੈ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੀ ਬੇਦਖਲੀ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵੀ ਖਬਰਾਂ ਵਿਚ ਬਣੇ ਰਹੇ। ਅੱਜ ਇਨ੍ਹਾਂ ਸਭ ਤੋਂ ਉਪਰ ਚਰਚਾ ਚੋਣ ਨਤੀਜਿਆਂ ਦੀ ਹੈ। ਬਸ ਕੁਝ ਦੇਰ ਦੇ ਇੰਤਜ਼ਾਰ ਤੋਂ ਬਾਅਦ ਤਸਵੀਰ ਸਾਫ ਹੋ ਜਾਵੇਗੀ ਕਿ ਪੰਜਾਬ ਦਾ ਪ੍ਰਧਾਨ ਕੌਣ ਹੋਵੇਗਾ। ਚੰਨੀ ਕਰਨਗੇ ਚਮਤਕਾਰ ਜਾਂ ਕੈਪਟਨ ਸੰਭਾਲਣਗੇ ਕਮਾਨ ਜਾਂ ਫਿਰ ਮਾਨ ਦਾ ਵਧੇਗਾ ਸਨਮਾਨ।
ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿੱਛੇ ਚੱਲ ਰਹੇ ਹਨ। ਹਾਲਾਂਕਿ ਉਹ ਚਮਕੌਰ ਸਾਹਿਬ ਸੀਟ ਤੋਂ ਵੀ ਚੋਣ ਲੜ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਚ ਮੱਥਾ ਟੇਕਣ ਪਹੁੰਚੇ। ਹਾਲਾਂਕਿ ਚੰਨੀ ਨੇ ਇਥੇ ਮੀਡੀਆ ਨਾਲ ਕੋਈ ਚਰਚਾ ਨਹੀਂ ਕੀਤੀ। ਚੰਨੀ ਚਮਕੌਰ ਸਾਹਿਬ ਤੋਂ ਹੀ ਮੈਦਾਨ ਵਿਚ ਹਨ।
ਗੌਰਤਲਬ ਹੈ ਕਿ ਪੰਜਾਬ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਦੂਜੇ ਨੰਬਰ ‘ਤੇ ਕਾਂਗਰਸ ਤੇ ਅਕਾਲੀ ਦਲ ‘ਚ ਜ਼ਬਰਦਸਤ ਟੱਕਰ ਹੈ। ਹਾਲਾਂਕਿ ਇਹ ਰੁਝਾਨ ਪੋਸਟਲ ਬੈਲਟ ਦੀ ਗਿਣਤੀ ਦੇ ਹਨ। ਇਸ ਤੋਂ ਬਾਅਦ EVM ਤੋਂ ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣਨ ਦਾ ਅਨੁਮਾਨ ਲਗਾਇਆ ਗਿਆ ਹੈ। ਅਕਾਲੀ ਦਲ-ਬਸਪਾ ਗਠਜੋੜ ਦੂਜੇ ਨੰਬਰ ‘ਤੇ ਰਹਿ ਸਕਦਾ ਹੈ। ਤੀਜੇ ‘ਤੇ ਕਾਂਗਰਸ ਤਾਂ ਉਥੇ ਭਾਜਪਾ ਦੇ ਦੋਹਰੇ ਅੰਕੜੇ ਤੱਕ ਪਹੁੰਚਣਾ ਵੀ ਮੁਸ਼ਕਲ ਲੱਗ ਰਿਹਾ ਹੈ। ਵੋਟਾਂ ਦੀ ਗਿਣਤੀ ਨਾਲ ਲਗਭਗ 10 ਵਜੇ ਤੱਕ ਸਿਆਸੀ ਤਸਵੀਰ ਸਾਫ ਹੋ ਸਕਦੀ ਹੈ।