ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਸਾਰੀਆਂ 117 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇਤਿਹਾਸਕ ਦਰਜ ਹਾਸਲ ਕੀਤੀ ਹੈ. ਉਥੇ ਹੀ ਕਾਂਗਰਸ ਨੂੰ 18 ਸੀਟਾਂ ਮਿਲੀਆਂ ਹਨ। ਬੀਜਪੀ ਨੂੰ ਦੋ, ਅਕਾਲੀ ਦਲ ਨੂੰ 3 ਜਦਕਿ ਬਸਪਾ ਤੇ ਆਜ਼ਾਦ ਉਮੀਦਵਾਰਾਂ ਨੂੰ ਇੱਕ-ਇੱਕ ਸੀਟ ਮਿਲੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਵੱਡੇ-ਵੱਡੇ ਚੋਟੀ ਦੇ ਆਗੂ ਹਾਰ ਗਏ ਹਨ। ਸੀ.ਐੱਮ. ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਗਏ।
ਜਲੰਧਰ ਦੀਆਂ 9 ਚੋਣ ਹਲਕਿਆਂ ਵਿੱਚ 94 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ, ਜਿਸ ਵਿੱਚੋਂ 67 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸਭ ਤੋਂ ਖਸਤਾ ਹਾਲਤ ਤਾਂ ਬੀਜੇਪੀ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਹੈ, ਜਿਸ ਵਿੱਚ ਗਠਜੋੜ ਟੁੱਟਣ ਤੋਂ ਬਾਅਦ ਚੋਣ ਮੈਦਾਨ ਵਿਯ4ਚ ਉਤਰੇ ਉਮੀਦਵਾਰਾਂ ਨੂੰ ਜ਼ਮਾਤਨ ਬਚਾਉਣਾ ਮੁਸ਼ਕਲ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਪੰਜਾਬ ਵਿੱਚ ਸ਼ਾਮਲ 4 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਨੇ 52.06 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਕਾਂਗਰਸ 22.94 ਫੀਸਦੀ ਵੋਟਾਂ ਸ਼ੇਅਰ ਦੇ ਨਾਲ ਦੂਜੇ ਸਥਾਨ ‘ਤੇ ਹੈ। ਅਕਾਲੀ ਦਲ ਨੂੰ 18.34 ਫੀਸਦੀ ਵੋਟਾਂ ਮਿਲੀਆਂ ਹਨ, ਬੀਜੇਪੀ ਦਾ ਵੋਟ ਸ਼ੇਅਰ 6.59 ਫੀਸਦੀ, ਬਸਪਾ ਦਾ 1.78 ਫੀਸਦੀ, ਸੀਪੀਆਈ ਦਾ 0.05 ਫੀਸਦੀ ਤੇ ਸਪਾ ਦਾ 0.03 ਫੀਸਦੀ ਰਿਹਾ।