11 ਸਾਲ ਦੇ ਸਿਆਸੀਕਰੀਅਰ ਵਿੱਚ ਸੀ.ਐੱਮ. ਦੀ ਕੁਰਸੀ ਤੱਕ ਪਹੁੰਚਮ ਵਾਲੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ਦੇ ਪਿੰਡ ਸਤੌਜ ਵਿੱਚ ਹੋਇਆ। ਸਕੂਲ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ। 11ਵੀਂ ਵਿੱਚ ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਦਾਖਲਾ ਲਿਆ।
ਇਸੇ ਦੌਰਾਨ ਮਾਨ ਨੇ ਕਲਾਕਾਰੀ ਦੀ ਦੁਨੀਆ ਵਿੱਚ ਕਦਮ ਰਖਿਆ। ਉਹ ਕਾਲਜ ਦੇ ਮੰਚਾਂ ‘ਤੇ ਕਾਮੇਡੀ ਕਲਾਕਾਰ ਦੀ ਭੂਮਿਕਾ ਨਿਭਾਉਣ ਲੱਗੇ ਸਨ। ਸ਼ੁਰੂਆਤ ਵਿੱਚ ਉਹ ਮੰਚ ‘ਤੇ ਟੀਵੀ ਐਂਕਰ ਦੀ ਨਕਲ ਕਰਦੇ ਸਨ। ਹੌਲੀ-ਹੌਲੀ ਮਾਨ ਕਾਲਜ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ।
ਦੋ ਵਾਰ ਪੰਜਾਬੀ ਯੂਨੀਵਰਸਿਟੀ ਵਿੱਚ ਗੋਲਡ ਮੈਡਲਹਾਸਲ ਕੀਤੇ। ਮਾਨ ਨੇ ਆਪਣੇ ਸਾਥੀ ਕਲਾਕਾਰ ਜਗਤਾਰ ਜੱਗੀ ਨਾਲ ਜੋੜੀ ਬਣਾਈ। ਮਾਨ ਦੀ ਸਭ ਤੋਂ ਪਹਿਲੀ ਕਾਮੇਡੀ ਕੈਸੇਟ ਕੁਲਫੀ ਗਰਮਾ-ਗਰਮ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਅਜਿਹੇ ਵਿੱਚ ਉਹ ਬੀਕਾਮ ਦੀ ਪੜ੍ਹਾਈ ਪਹਿਲੇ ਸਾਲ ਹੀ ਅਧੂਰੀ ਛੱਡ ਕੇ ਕਲਾਕਾਰੀ ਦੀ ਦੁਨੀਆ ਵਿੱਚ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
‘ਜੁਗਨੂੰ ਕਹਿੰਦਾ ਹੈ’ ਪਹਿਲਾ ਟੈਲੀ ਪ੍ਰੋਗਰਾਮ ਦਿੱਤਾ। ਇਸ ਦੌਰਾਨ ਮਾਨ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ। 2008 ਵਿੱਚ ਸਟਾਰ ਪਲੱਸ ‘ਤੇ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਭੱਜ ਲਿਆ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਕਾਮੇਡੀ ਕਲਾਕਾਰ ਵਜੋਂ ਜਾਣੇ ਗਏ। ਨੈਸ਼ਨਲ ਐਵਾਰਡੀ ਫਿਲਮ ‘ਮੈਂ ਮਾਂ ਪੰਜਾਬ ਦੀ’ ਫਿਲਮ ਵਿੱਚ ਵੀ ਉਹ ਕੰਮ ਕਰ ਚੁੱਕੇ ਹਨ।