ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਕੋਲੋਂ ਗਲਤੀਆਂ ਹੋਈਆਂ ਹਨ। ਮੈਂ ਸਮਝਦਾਂ ਹਾਂ ਕਿ ਕੁਝ ਗਲਤੀਆਂ ਸਾਡੇ ਕੋਲੋਂ ਵੀ ਹੋਈਆਂ ਹਨ। ਪੰਜਾਬ ਵਿਚ ਕਾਂਗਰਸ ਅੰਦਰ ਆਪਸੀ ਝਗੜਿਆਂ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ। ਲੋਕਲ ਹਾਲਾਤਾਂ ਮੁਤਾਬਕ ਵੋਟਿੰਗ ਪੈਟਰਨ ਹੁੰਦਾ ਹੈ। ਉਸੇ ਰੂਪ ਵਿਚ ਪੰਜਾਬ ਦੇ ਹਾਲਾਤ ਸਾਡੇ ਸਾਹਮਣੇ ਹਨ। ਅਸੀਂ ਉਥੇ ਚੋਣ ਜਿੱਤ ਰਹੇ ਸੀ। ਮੁੱਖ ਮੰਤਰੀ ਚੰਨੀ ਨੇ ਚੰਗੇ ਮੈਸੇਜ ਦਿੱਤੇ ਸਨ ਪਰ ਮਾਹੌਲ ਅਜਿਹਾ ਬਣ ਗਿਆ ਤੇ ਆਮ ਆਦਮੀ ਪਾਰਟੀ ਜਿੱਤ ਗਈ।
ਗਹਿਲੋਤ ਨੇ ਕਿਹਾ ਕਿ ਜਿਸ ਤਰ੍ਹਾਂ ਮਾਇਆਵਤੀ ਨੇ ਖੇਡ ਖੇਡਿਆ ਹੈ। ਇਹ ਦੇਸ਼ ਉਨ੍ਹਾਂ ਤੋਂ ਉਮੀਦ ਨਹੀਂ ਕਰਦਾ ਸੀ। ਆਪਣੀ ਪਾਰਟੀ ਨੂੰ ਖਤਮ ਕਰਨ ਦੀ ਕੀਮਤ ‘ਤੇ ਭਾਜਪਾ ਨੂੰ ਸਪੋਰਟ ਕਰ ਦਿੱਤਾ।ਨਾਂ ਸਪਾ ਦਾ ਲੈ ਰਹੇ ਹਨ। ਮਾਇਆਵਤੀ, ਸਤੀਸ਼ ਮਿਸ਼ਰਾ ਤੇ ਬਸਪਾ ਵਰਕਰਾਂ ਨਾਲ ਧੋਖਾ ਕੀਤਾ ਹੈ। ਬਰਬਾਦ ਇਨ੍ਹਾਂ ਨੇ ਕੀਤਾ ਹੈ। ਜਾਨਬੁਝ ਕੇ ਸੁਸਾਈਡ ਕੀਤਾ ਹੈ। ਮਾਇਆਵਤੀ ਦੀ ਕੀ ਮਜਬੂਰੀ ਹੈ, ਇਹ ਤਾਂ ਸੋਧ ਦਾ ਵਿਸ਼ਾ ਹੈ। ਬਸਪਾ ਦੇ ਲੱਖਾਂ ਵਰਕਰਾਂ ‘ਤੇ ਕੀ ਬੀਤ ਰਹੀਂ ਹੋਵੇਗੀ?
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗਲਤੀ ਯੂਪੀ ਵਿਚ 30 ਸਾਲ ਪਹਿਲਾਂ ਬਸਪਾ ਨਾਲ ਗਠਜੋੜ ਦਾ ਸੀ। ਜਦੋਂ 91-92-93 ਅੰਦਰ ਚੋਣਾਂ ਹੋਈਆਂ ਸਨ ਤਾਂ ਕਾਂਗਰਸ ਨੇ ਬਸਪਾ ਨਾਲ ਗਠਜੋ ਕੀਤਾ। ਜੂਨੀਅਰ ਪਾਰਟੀ ਬਣੀ। ਸਭ ਤੋਂ ਵੱਡੀ ਗਲਤੀ ਕਾਂਗਰਸ ਦੀ ਉਸ ਸਮੇਂ ਹੋਈ। ਬਸਪਾ ਨੂੰ ਦੋ ਤਿਹਾਈ ਸੀਟਾਂ ਦਿੱਤੀਆਂ। ਇਕ ਤਿਹਾਈ ਕਾਂਗਰਸ ਨੇ ਰੱਖੀਆਂ। ਦੋ ਤਿਹਾਈ ਥਾਵਾਂ ‘ਤੇ ਕਾਂਗਰਸ ਸਾਫ ਹੋ ਗਈ। ਅੱਜ ਤੱਕ ਖੜ੍ਹੀ ਨਹੀਂ ਹੋ ਪਾ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਯੂਪੀ ਦੀਆਂ ਸਾਰੀਆਂ 403 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਜਦੋਂ ਕਿ 30 ਸਾਲ ਤੋਂ ਉਥੇ ਕਾਂਗਰਸ ਨਹੀਂ ਆ ਰਹੀ। ਪ੍ਰਿਯੰਕਾ ਗਾਂਧੀ ਦਾ ਇਹ ਸਹੀ ਕਦਮ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਯੂਪੀ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਯੋਗੀ ਆਦਿੱਤਿਆਨਾਥ, ਨਵੀਂ ਸਰਕਾਰ ‘ਤੇ ਹੋਈ ਚਰਚਾ
ਉਨ੍ਹਾਂ ਕਿਹਾ ਕਿ ਅੱਜ ਵੀ ਰਾਸ਼ਟਰੀ ਪਾਰਟੀ ਕਾਂਗਰਸ ਹੈ ਜਿਸ ਦੀਆਂ ਚੌਕੀਆਂ ਦੇਸ਼ ਦੇ ਹਰ ਪਿੰਡ, ਹਰ ਘਰ ਵਿਚ ਹਨ। ਦੇਸ਼ ਉਮੀਦ ਕਰਦਾ ਹੈ ਕਿ ਕਾਂਗਰਸ ਮਜ਼ਬੂਤ ਹੋ ਕੇ ਉਭਰੇ। ਦੇਸ਼ ਚਿੰਤਤ ਹੈ। ਅੱਜ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ‘ਚ ਕਾਂਗਰਸ ਹੋਰ ਮਜ਼ਬੂਤ ਹੋਵੇ। ਮੁੱਖ ਵਿਰੋਧੀ ਧਿਰ ਕਾਂਗਰਸ ਹੈ। ਕੱਲ ਸਰਕਾਰ ‘ਚ ਵੀ ਆਉਣਗੇ।