ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁਣਾਵੀ ਹਾਰ ਲਈ ਜ਼ਿੰਮੇਵਾਰ ਠਹਿਰਾਏ ਜਾਣ ‘ਤੇ ਭੜਕੇ ਉਠੇ ਹਨ। ਕੈਪਟਨ ਨੇ ਗਾਂਧੀ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ‘ਚ ਕਾਂਗਰਸ ਦੀ ਜ਼ਿੰਮੇਵਾਰੀ ਸਿਰਫ ਗਾਂਧੀ ਪਰਿਵਾਰ ਦੀ ਹੈ। ਅਮਰਿੰਦਰ ਨੇ ਕਿਹਾ ਕਿ ਅਸਥਾਈ ਹਿੰਦੂ ਤੇ ਭ੍ਰਿਸ਼ਟ ਚੰਨੀ ਦਾ ਸਪੋਰਟ ਲੈ ਕੇ ਕਾਂਗਰਸ ਨੇ ਖੁਦ ਕਬਰ ਖੋਦੀ। ਕੈਪਟਨ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ‘ਤੇ ਹਾਰ ਦਾ ਠੀਕਰਾ ਫੋੜਿਆ ਗਿਆ। ਉਨ੍ਹਾਂ ਕਿਹਾ ਕਿ ਕੁਝ ਚਾਪਲੂਸ ਨੇਤਾ ਹੁਣ ਵੀ ਜ਼ਿੰਮੇਵਾਰੀ ਦੂਜਿਆਂ ‘ਤੇ ਥੋਪ ਕੇ ਗਾਂਧੀ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਹਨ।
ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏੇ ਕਿਹਾ ਕਿ ਕਾਂਗਰਸ ਸਿਰਫ ਪੰਜਾਬ ‘ਚ ਨਹੀਂ ਸਗੋਂ ਯੂਪੀ, ਉਤਰਾਖੰਡ, ਗੋਆ ਤੇ ਮਣੀਪੁਰ ਵਿਚ ਵੀ ਹਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਲੋਕਾਂ ਦਾ ਗਾਂਧੀ ਪਰਿਵਾਰ ਦੀ ਲੀਡਰਸ਼ਿਪ ‘ਤੇ ਭਰੋਸਾ ਨਹੀਂ ਰਿਹਾ।
ਕੈਪਟਨ ਨੇ ਕਿਹਾ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਸਨ ਉਦੋਂ ਤੱਕ ਕਾਂਗਰਸ ‘ਚ ਪੰਜਾਬ ਪੂਰੀ ਤਰ੍ਹਾਂ ਤੋਂ ਮਜ਼ਬੂਤ ਸੀ। ਇਸ ਦੇ ਬਾਵਜੂਦ ਕੁਝ ਚਾਪਲੂਸਾਂ ਕਾਰਨ ਉੁਨ੍ਹਾਂ ਨੂੰ ਹਟਾਇਆ ਗਿਆ। ਇਸ ਲਈ ਉਨ੍ਹਾਂ ਨੇ ਹੁਣ ਸੀਨੀਅਰ ਨੇਤਾਵਾਂ ਵੱਲੋਂ ਨਵਜੋਤ ਸਿੱਧੂ ਦੀ ਪਾਰਟੀ ਵਿਰੋਧੀ ਬਿਆਨਾਂ ਦਾ ਵੀ ਹਵਾਲਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕੈਪਟਨ ਨੇ ਕਿਹਾ ਕਿ 2017 ਵਿਚ ਕਾਂਗਰਸ ਵਿਚ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ ਹਰ ਚੋਣ ਜਿੱਤੀ। ਉਨ੍ਹਾਂ ਨੂੰ ਅਪਮਾਨਿਤ ਤਰੀਕੇ ਨਾਲ ਹਟਾਉਣ ਦੇ 7 ਮਹੀਨੇ ਪਹਿਲਾਂ ਮਤਲਬ ਫਰਵਰੀ 2021 ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਵੀ ਕਾਂਗਰਸ ਨੂੰ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਕਾਂਗਰਸ ਦੀ ਹਾਰ ‘ਤੇ ਸੋਨੀਆ ਗਾਂਧੀ ਬੋਲੇ, ‘ਮੈਂ ਕੈਪਟਨ ਸਾਬ੍ਹ ਨੂੰ ਬਚਾਉਂਦੀ ਰਹੀ, ਇਹ ਮੇਰੀ ਗਲਤੀ ਸੀ’
ਉਨ੍ਹਾਂ ਨੇ ਪੰਜਾਬ ਵਿਚ ਕਾਂਗਰਸ ਦੀ ਹਾਰ ਬਾਰੇ ਕਿਹਾ ਕਿ ਇਸ ਦਾ ਅਸਲੀ ਕਾਰਨ ਕਾਂਗਰਸ ਹਾਈਕਮਾਨ ਹੈ ਜਿਨ੍ਹਾਂ ਨੇ ਨਵਜੋਤ ਸਿੱਧੂ ਨੂੰ ਸ਼ਹਿ ਦਿੱਤੀ ਤੇ ਫਿਰ ਖੁਦ ਦੇ ਫਾਇਦੇ ਲਈ ਪਾਰਟੀ ਦਾ ਅਕਸ ਖਰਾਬ ਕਰਨ ਤੋਂ ਨਹੀਂ ਰੋਕਿਆ। ਕੈਪਟਨ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਕਾਂਗਰਸ ਹਾਈਕਮਾਨ ਨੇ ਸਿੱਧੂ ਤੇ ਦੂਜੇ ਲੋਕਾਂ ਨਾਲ ਮਿਲ ਗਏ। ਇਸੇ ਚੱਕਰ ਵਿਚ ਪੂਰੀ ਪਾਰਟੀ ਬਦਨਾਮ ਹੋ ਗਈ।