ਭਗਵੰਤ ਮਾਨ ਦਾ ਸਹੁੰ ਚੁੱਕ ਸਮਾਰੋਹ ਕਾਫ਼ੀ ਖਾਸ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਇਸ ਸਹੁੰ ਚੁੱਕ ਸਮਾਰੋਹ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਕੇ ਆਲੇ-ਦੁਆਲੇ ਦੇ ਰਾਜਾਂ ਵਿੱਚ ਚੁਣਾਵੀ ਮਾਹੌਲ ਬਣਾਉਣ ਦੀ ਤਿਆਰੀ ਕਰੇਗੀ। ਹਰਿਆਣਾ ਤੇ ਹਿਮਾਚਲ ਤੋਂ ਵੀ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਮਾਰੋਹ ਵਿਚ ਪੂਰੇ ਪੰਜਾਬ ਤੋਂ ਦੋ ਲੱਖ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਸ਼ਹੀਦੀ ਯਾਦਗਾਰ ਦੇ ਪਿੱਛੇ ਇੱਕ ਲੱਖ ਲੋਕਾਂ ਦੇ ਠਹਿਰਣ ਦੀ ਵਿਵਸਥਾ ਹੈ, ਜਦਕਿ ਯਾਦਗਾਰ ਦੀ ਜ਼ਮੀਨ ‘ਤੇ ਸਾਢੇ 6 ਏਕੜ ਖੇਤਰ ਵਿੱਚ ਪਾਂਡਾਲ ਲਾਇਆ ਜਾਵੇਗਾ।
ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਹੋਰ ਵੱਡੇ ਆਗੂ ਸ਼ਾਮਲ ਹੋਣਗੇ।ਸਮਾਗਮ ਵਿੱਚ ਥਾਂ ਦੀ ਕੋਈ ਕਮੀ ਨਾ ਰਹੇ, ਆਲੇ-ਦੁਆਲੇ ਦੀ ਕਈ ਏਕੜ ਫਸਲ ਵੱਢ ਕੇ ਉਸ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ।
ਪੰਜਾਬ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ 18 ਉੱਚ ਅਧਿਕਾਰੀਆਂ ਦੀ ਹੋਈ ਵਿਸ਼ੇਸ਼ ਮੀਟਿੰਗ ਵਿੱਚ ਖਟਕੜ ਕਲਾਂ ਵਿਖੇ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਮਾਲ ਵਿਭਾਗ ਨੂੰ 2.5 ਕਰੋੜ ਰੁਪਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਆਵਾਜਾਈ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਕੰਮ ਲਈ ਮਾਲ ਵਿਭਾਗ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ 2-2 ਲੱਖ ਰੁਪਏ ਜਾਰੀ ਕਰ ਦਿੱਤੇ ਹਨ।
ਮੀਟਿੰਗ ਵਿੱਚ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਇਹ ਵੀ ਆਦੇਸ਼ ਦਿੱਤੇ ਗਏ ਕਿ ਸਮਾਗਮ ਵਿੱਚ ਆਉਣ ਵਾਲੇ ਵੀ.ਵੀ.ਆਈ.ਪੀਜ਼ ਦੀ ਹਵਾਈ ਯਾਤਰਾ ਲਈ ਜ਼ਰੂਰੀ ਹੈਲੀਪੈਡ ਆਦਿ ਦਾ ਪ੍ਰਬੰਧ ਕੀਤਾ ਜਾਵੇ। ਵਿਸ਼ੇਸ਼ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 13 ਮਾਰਚ ਨੂੰ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਹੋਏ ਖਰਚੇ ਲਈ ਮਾਲ ਵਿਭਾਗ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ 15 ਲੱਖ ਰੁਪਏ ਜਾਰੀ ਕਰੇ। ਇਹ ਦੱਸਿਆ ਗਿਆ ਕਿ ਪ੍ਰਬੰਧਕੀ ਵਿਭਾਗ ਇਸ ਵਾਧੂ ਰਕਮ ਨੂੰ ਸੋਧੇ ਬਜਟ ਅਨੁਮਾਨ 2021-22 ਦੇ ਬਜਟ ਅਨੁਬੰਧ ਵਿੱਚ ਸ਼ਾਮਲ ਕਰੇਗਾ।
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਰੋਹ ਲਈ ਕਿਸਾਨਾਂ ਦੀ 100 ਏਕੜ ਫ਼ਸਲ ਵੱਢੀ ਗਈ। ਹਾਲਾਂਕਿ ਇਸ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਰਕਿੰਗ ਲਈ ਜਗ੍ਹਾ ਦੀ ਲੋੜ ਸੀ, ਇਸ ਲਈ ਫ਼ਸਲ ਕੱਟਣੀ ਪਈ। ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਐੱਸ.ਡੀ.ਐੱਮ. ਬੰਗਾ ਨਵਨੀਤ ਕੌਰ ਨੇ ਦੱਸਿਆ ਕਿ ਆਯੋਜਨ ਹਜ਼ਾਰਾਂ ਲੋਕ ਪਹੁੰਚਣਗੇ। ਸਮਾਰੋਹ ਵਿੱਚ ਪਹੁੰਚਣ ਵਾਲੀਆਂ ਗੱਡੀਆਂ ਨੂੰ ਖੜ੍ਹੀ ਕਰਨ ਲਈ ਢੁਕਵੀਂ ਥਾਂ ਦੀ ਲੋੜ ਸੀ। ਇਸ ਲਈ ਵੱਖ-ਵੱਖ ਪਾਰਕਿੰਗ ਬਣਾਈ ਜਾ ਰਹੀ ਹੈ। ਪਹਿਲਾਂ 40 ਏਕੜ ਜਗ੍ਹਾ ਖਾਲੀ ਕਰਵਾਈ ਗਈ ਸੀ ਪਰਬਾਅਦ ਵਿੱਚ 60 ਏਕੜ ਵਿੱਚ ਕਣਕ ਤੇ ਹੋਰ ਫ਼ਸਲ ਨੂੰ ਹੋਰ ਵੱਢਣਾ ਪਿਆ।
ਉਨ੍ਹਾਂ ਦੱਸਿਆ ਕਿ ਪਾਰਕਿੰਗ ਤੋਂ ਇਲਾਵਾ ਪ੍ਰੋਗਰਾਮ ਵਾਲੀ ਥਾਂ ‘ਤੇ ਆਲੇ-ਦੁਆਲੇ ਵਾਲੀ ਜ਼ਮੀਨ ‘ਤੇ ਭੀੜ ਵਧਣ ‘ਤੇ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ, ਤਾਂਕਿ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 46 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਵੱਢੀ ਗਈ ਫਸਲ ਨੂੰ ਪਸ਼ੂਆਂ ਦੇ ਚਾਰੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਬਾਰੇ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਹੀ ਮੁਆਵਜ਼ਾ ਮਿਲਿਆ ਹੈ ਕਿਉਂਕਿ ਫਸਲ ਦੀਇੰਨੀ ਹੀ ਰਕਮ ਹੀ ਨਿਕਲਦੀ ਹੈ। ਅਜਿਹੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ।