ਪੰਜ ਸੂਬਿਆਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਲਗਾਤਾਰ ਸਵਾਲ ਉਠ ਰਹੇ ਹੇ ਹਨ। ਇਸ ਦਰਮਿਆਨ ਸਾਬਕਾ ਕਾਂਗਰਸੀ ਨੇਤਾ ਅਸ਼ਵਨੀ ਕੁਮਾਰ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੂੰ ਲੋਕ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਦਲਾਅ ਹੋਣਾ ਹੁੰਦਾ ਤਾਂ ਇੰਨੇ ਸਾਲਾਂ ਦੀ ਹਾਰ ਤੋਂ ਬਾਅਦ ਬਦਲਾਅ ਹੋ ਗਏ ਹੁੰਦੇ ਤੇ ਮੈਨੂੰ ਉਮੀਦ ਨਹੀਂ ਹੈ ਕਿ ਕੋਈ ਰਚਨਾਤਮਕ ਬਦਲਾਅ ਦੀ ਗੁੰਜਾਇਸ਼ ਹੈ।
ਇਸ ਦੇ ਕਾਰਨ ਹਨ ਕਿਉਂਕਿ ਇਕ ਇਤਿਹਾਸ ਹੈ ਕਾਂਗਰਸ ਪਾਰਟੀ ਦਾ ਜੋ ਪਰਿਵਾਰ ਕਹਿ ਦੇਵੇ, ਉਹ ਫਾਈਨਲ ਹੈ। ਇਹ ਠੀਕ ਹੈ ਕਿ ਪਿਛਲੇ ਕਈ ਸਾਲਾਂ ਵਿਚ ਸੋਨੀਆ ਗਾਂਧੀ ਨੇ ਬਹੁਤ ਵਧੀਆ ਲੀਡਰਸ਼ਿਪ ਕੀਤੀ ਹੈ। ਕਾਂਗਰਸ ਪਾਰਟੀ ਦਾ ਅਤੇ ਉਨ੍ਹਾਂ ਤੋਂ ਪਹਿਲਾਂ ਵੀ ਗਾਂਧੀ ਪਰਿਵਾਰ ਦੇ ਮੈਂਬਰਾਂ ਨੇ ਕਾਂਗਰਸ ਨੂੰ ਮਜ਼ਬੂਤੀ ਦਿੱਤੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਲੋਕ ਕਾਂਗਰਸ ਛੱਡ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਇਹ ਮੈਸੇਜ ਜਾ ਰਿਹਾ ਹੈ ਕਿ ਤੁਸੀਂ ਭਾਵੇਂ ਜਿਸ ਨੂੰ ਮਰਜ਼ੀ ਨਕਾਰੋ ਪਰ ਅਸੀਂ ਕੁਝ ਲੋਕ ਉਨ੍ਹਾਂ ਨੂੰ ਹੀ ਮੰਨਾਂਗੇ। ਜੇਕਰ ਤੁਸੀਂ ਰਾਈਟ ਨੂੰ ਜਾਓਗੇ ਤਾਂ ਕਾਂਗਰਸ ਪਾਰਟੀ ਲੈਫਟ ਨੂੰ ਜਾਏਗੀ। ਇਸ ਤਰ੍ਹਾਂ ਦਾ ਮੈਸੇਜ ਜਾ ਰਿਹਾ ਹੈ। ਜਿਥੋਂ ਤੱਕ ਸਮੀਖਿਆ ਦਾ ਸਵਾਲ ਹੈ, ਸਮੀਖਿਆ ਕਿਸ ਦੀ ਕਰਨੀ ਹੈ, ਕਾਰਨ ਤਾਂ ਸਾਹਮਣੇ ਹੈ ਹੀ, ਜੱਗ ਜ਼ਾਹਿਰ ਹੈ। ਇਸ ਵਿਚ ਕੋਈ ਸਮੀਖਿਆ ਦੀ ਲੋੜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਜੰਗਲ ਕੱਟਣ ਦੀ ਤਿਆਰੀ ‘ਚ ਪੁਤਿਨ, ਜੇਲੇਂਸਕੀ ਬੋਲੇ- ‘ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ’
ਅਸ਼ਵਨੀ ਕੁਮਾਰ ਨੇ ਕਿਹਾ ਕਿ ਜਿਸ ਨੂੰ ਲੋਕ ਵਾਰ-ਵਾਰ ਨਕਾਰ ਰਹੇ ਹਨ, ਉਸ ਨੂੰ ਤੁਸੀਂ ਆਪਣਾ ਮਹਾਨ ਨੇਤਾ ਦੱਸ ਰਹੇ ਹੋ ਤਾਂ ਕਿਤੇ ਨਾ ਕਿਤੇ ਪ੍ਰੇਸ਼ਾਨੀ ਤਾਂ ਹੈ। ਗਾਂਧੀ ਪਰਿਵਾਰ ਦੇ ਬਿਨਾਂ ਵੀ ਪਾਰਟੀ ਚੱਲੀ ਹੈ। ਸੀਤਾਰਾਮ ਕੇਸਰੀ ਤੇ ਨਰਸਿਮ੍ਹਾ ਰਾਓ ਦੇ ਸਮੇਂ ਵੀ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਜਨਤਾ ਨਕਾਰ ਚੁੱਕੀ ਹੈ, ਉਨ੍ਹਾਂ ਨੂੰ ਬਣਾਏ ਰੱਖਦੇ ਹੋ ਤਾਂ ਤੁਹਾਡਾ ਭਗਵਾਨ ਹੀ ਮਾਲਿਕ ਹੈ। ਉਨ੍ਹਾਂ ਕਿਹਾ ਕਿ ਇਹ ਤਰਕ ਗਲਤ ਹੈ ਕਿ ਗਾਂਧੀ ਪਰਿਵਾਰ ਦੇ ਬਿਨਾਂ ਕਾਂਗਰਸ ਚੱਲ ਨਹੀਂ ਸਕਦੀ। ਜਾਣਦੇ ਹੋਏ ਵੀ ਕਾਂਗਰਸ ਖੁਦ ਨੂੰ ਨਹੀਂ ਸੁਧਾਰਨਾ ਚਾਹੁੰਦੀ ਤਾਂ ਫਿਰ ਭਗਵਾਨ ਉਸ ਦਾ ਮਾਲਕ ਹੈ। ਦੇਸ਼ ਦੀ ਜਨਤਾ ਆਪਣੇ ਨੇਤਾ ਚੁਣ ਹੀ ਲਵੇਗੀ।