ਕਾਂਗਰਸ ਵਿਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਗਾਂਧੀ ਪਰਿਵਾਰ ‘ਤੇ ਉਂਗਲੀ ਚੁੱਕਣ ਤੋਂ ਬਾਅਦ ਕਪਿਲ ਸਿੱਬਲ ਨਿਸ਼ਾਨੇ ‘ਤੇ ਆ ਗਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਬਾਅਦ ਹੁਣ ਛੱਤੀਸਗੜ੍ਹ ਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਪਿਲ ਸਿੱਬਲ ‘ਤੇ ਪਲਟਵਾਰ ਕੀਤਾ ਹੈ। ਬਘੇਲ ਨੇ ਕਿਹਾ ਕਿ ਜੋ ਲੜੇ ਨਹੀਂ, ਉਹ ਲੜਾਈ ਦੇ ਨਿਯਮ ਦੱਸ ਰਹੇ ਹਨ। ਕਾਂਗਰਸ ਦਾ ਸੱਚਾ ਸਿਪਾਹੀ ਉਹੀ ਹੈ ਜੋ ਇਸ ਸਮੇਂ ਰੋਣ ਦੀ ਬਜਾਏ ਸੰਘਰਸ਼ ਜਾਰੀ ਰੱਖੇ।
ਗਾਂਧੀ ਪਰਿਵਾਰ ਦੇ ਬਚਾਅ ਤੇ ਕਪਿਲ ਸਿੱਬਲ ਨੂੰ ਸ਼ੀਸ਼ਾ ਦਿਖਾਉਣ ਲਈ ਭੁਪੇਸ਼ ਬਘੇਲ ਨੇ ਕਿਹਾ ਕਿ ਯੁੱਧ ਵਿਚ ਲੜਨ ਦੀ ਬਜਾਏ ਜੋ ਡਰ ਕੇ ਘਰਾਂ ਵਿਚ ਬੈਠੇ ਹੋਏ ਹਨ, ਉਹ ਸ਼ਹਾਦਤ ਦੀ ਮਹੱਤਤਾ ਦੱਸ ਰਹੇ ਹਨ। ਜੋ ਖੁਦ ਜੜ੍ਹਾਂ ਤੋਂ ਕੱਟੇ ਹੋਏ ਹਨ, ਉਹ ਦਰੱਖਤਾਂ ਨੂੰ ਉਗਣਾ ਸਿਖਾ ਰਹੇ ਹਨ।
ਬਘੇਲ ਨੇ ਕਿਹਾ ਕਿ ਕਾਂਗਰਸ ਦਾ ਘਰ-ਘਰ ਦੀ ਹੀ ਕਾਂਗਰਸ ਹੈ। ਹਰ ਘਰ ਦੀ ਕਾਂਗਰਸ ਹੈ ਪਰ ਕੁਝ ਲੋਕ ਉਸ ਨੂੰ ‘ਡਿਨਰ’ ਤੇ ‘ਬੰਗਲਿਆਂ’ ਦੀ ਕਾਂਗਰਸ ਬਣਾ ਦੇਣਾ ਚਾਹੁੰਦੇ ਹਨ। ਇਕ ਵਾਰ ਆਪ ਆ ਕੇ ਦੇਖ ਲੈਂਦੇ ਕਿ ਲੀਡਰਸ਼ਿਪ ਤੇ ਲੜਾਈ ਕਿਵੇਂ ਹੁੰਦੀ ਹੈ। ਮਿਟ ਗਏ ਉਹ ਸਾਰੇ ਜੋ ਕਾਂਗਰਸ ਦੇ ਮਿਟਣ ਦੀ ਗੱਲ ਕਰਦੇ ਰਹੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਜੰਗਲ ਕੱਟਣ ਦੀ ਤਿਆਰੀ ‘ਚ ਪੁਤਿਨ, ਜੇਲੇਂਸਕੀ ਬੋਲੇ- ‘ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਪਿਲ ਸਿੱਬਲ ‘ਤੇ ਨਿਸ਼ਾਨਾ ਸਾਧਿਆ ਸੀ।ਉਨ੍ਹਾਂ ਕਿਹਾ ਸੀ ਕਿ ਕਾਂਗਰਸ ਵਿਚ ਕਪਿਲ ਸਿੱਬਲ ਦੀ ਐਂਟਰੀ ਹੋ ਗਈ ਹੈ ਪਰ ਉਹ ਕਾਂਗਰਸ ਦੇ ਸੰਸਕਾਰ ਨਹੀਂ ਸਮਝਦੇ ਹਨ। ਕਪਿਲ ਸਿੱਬਲ ਨੂੰ ਕਾਂਗਰਸ ਦੀ ਏਬੀਸੀਡੀ ਵੀ ਪਤਾ ਨਹੀਂ ਹੈ। ਉਹ ਪਤਾ ਨਹੀਂ ਕਿਉਂ ਕਾਂਗਰਸ ਦਾ ਇਤਿਹਾਸ ਭੁੱਲ ਜਾਂਦੇ ਹਨ।