ਥੋੜ੍ਹੀ ਹੀ ਦੇਰ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਰੋਹ ਸਥਾਨ ‘ਤੇ ਪਹੁੰਚ ਚੁੱਕੇ ਹਨ। ਦੂਜੇ ਪਾਸੇ ਮਾਨ ਵੀ ਮੋਹਾਲੀ ਤੋਂ ਚੌਪਰ ਰਾਹੀਂ ਖਟਕੜ ਕਲਾਂ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਹਨ।
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਰੋਹ ਲਈ ਅਮਰੀਕਾ ਤੋਂ ਉਨ੍ਹਾਂ ਦੀ ਧੀ ਸੀਰਤ ਕੌਰ ਮਾਨ ਤੇ ਪੁੱਤਰ ਦਿਲਸ਼ਾਨ ਮਾਨ ਵੀ ਖਟਕੜ ਕਲਾਂ ਪਹੁੰਚ ਰਹੇ ਹਨ। ਮਾਨ ਦਾ 2015 ਵਿੱਚ ਪਤਨੀ ਇੰਤਰਪ੍ਰੀਤ ਕੌਰ ਨਾਲ ਤਲਾਕ ਹੋ ਗਿਆ ਸੀ। ਵੱਡੀ ਗਿਣਤੀ ਵਿੱਚ ਲੋਕ ਬਸੰਤੀ ਪੱਗਾਂ ਤੇ ਚੁੰਨੀਆਂ ਲੈ ਕੇ ਸਮਾਗਮ ਵਿੱਚ ਪਹੁੰਚ ਚੁੱਕੇ ਹਨ ਤੇ ਹੁਣ ਸਿਰਫ਼ ਭਗਵੰਤ ਮਾਨ ਦੇ ਆਉਣ ਦੀ ਉਡੀਕ ਹੋ ਰਹੀ ਹੈ।
ਭਗਵੰਤ ਮਾਨ ਅੱਜ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਇਹ ਉਨ੍ਹਾਂ ਲਈ ਬਹੁਤ ਖਾਸ ਦਿਨ ਹੈ ਤੇ ਉਹ 16 ਦੇ ਅੰਕੜੇ ਨੂੰ ਖੁਦ ਲਈ ਲੱਕੀ ਮੰਨਦੇ ਹਨ। ਉਨ੍ਹਾਂ ਦੀ ਪਹਿਲੀ ਕੈਸਟ ‘ਗੋਭੀ ਦੀਏ ਕੱਚੀਏ ਵਪਾਰਣੇ ਆਈ’ 16 ਮਈ 1992 ਨੂੰ ਮਾਨ ਦੀ ਕਾਮੇਡੀ ਕੈਸੇਟ ‘ਕੁਲਫ਼ੀ ਗਰਮਾ-ਗਰਮ’ ਆਈ, ਜਿਸ ਨਾਲ ਉਨ੍ਹਾਂ ਨੂੰ ਮਸ਼ਹੂਰੀ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸਿਆਸੀ ਲਿਹਾਜ਼ ਨਾਲ ਵੇਖੀਏ ਤਾਂ 16 ਮਈ 2014 ਨੂੰ ਹੀ ਮਾਨ ਪਹਿਲੀ ਵਾਰ ਸੰਗਰੂਰ ਸੀਟ ਤੋਂ ਲੋਕ ਸਭਾ ਸਾਂਸਦ ਚੁਣੇ ਗਏ। ਮਾਨ ਦੀ ਇਹ ਪਹਿਲੀ ਚੋਣ ਜਿੱਤ 16ਵੀਂ ਲੋਕ ਸਭਾ ਚੋਣਾਂ ਵਿੱਚ ਹੋਈ ਸੀ। ਮਾਨ ਨੇ ਇਸ ਵਾਰ 16ਵੀਂ ਵਿਧਾਨ ਸਭਾ ਚੋਣਾਂ ਲਈ ਸੀ.ਐੱਮ. ਚਿਹਰੇ ਵਜੋਂ ਚੋਣ ਲੜੀ ਤੇ ਉਨ੍ਹਾਂ ਦੀ ਪਾਰਟੀ ਨੂੰ 92 ਸੀਟਾਂ ਮਿਲੀਆਂ।