ਇਮਰਾਨ ਖਾਨ ਸਰਕਾਰ ਲਈ ਬੁਰਾ ਸਮਾਂ ਸ਼ੁਰੂ ਹੋ ਚੁੱਕਾ ਹੈ ਤੇ ਉਹ ਕੁਝ ਦਿਨਾਂ ਦੀ ਮਹਿਮਾਨ ਹੈ। ਇਹ ਦਾਅਵਾ ਸਰਕਾਰ ਵਿਚ ਸ਼ਾਮਲ ਪਾਕਿਸਤਾਨੀ ਮੁਸਲਿਮ ਲੀਗ-ਕਾਇਦ ਦੇ ਚੀਫ ਚੌਧਰੀ ਪਰਵੇਜ਼ ਇਲਾਹੀ ਨੇ ਕਿਤਾ ਹੈ। ਇਲਾਹੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਸਰਕਾਰ 100 ਫੀਸਦੀ ਮੁਸ਼ਕਲ ਵਿਚ ਹੈ ਤੇ ਹੁਣ ਇਸ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ। ਜੇਕਰ ਪ੍ਰਧਾਨ ਮੰਤਰੀ ਖੁਦ ਜਾ ਕੇ ਆਪਣੇ ਸਾਂਸਦਾਂ ਨੂੰ ਮਨਾ ਲੈਂਦੇ ਹਨ ਤਾਂ ਸ਼ਾਇਦ ਸਰਕਾਰ ਕੁਝ ਦਿਨ ਚੱਲ ਜਾਏ ਵਰਨਾ ਇਸ ਦਾ ਡਿੱਗਣਾ ਤੈਅ ਹੈ।
ਪਾਕਿਸਤਾਨ ਵਿਚ ਵਿਰੋਧੀ ਪਾਰਟੀ ਇਮਰਾਨ ਸਰਕਾਰ ਖਿਲਾਫ ਨੋ ਕਾਂਫੀਡੈਂਸ ਮੋਸ਼ਨ ਲਿਆ ਚੁੱਕਾ ਹੈ। ਇਸ ‘ਤੇ 28 ਮਾਰਚ ਨੂੰ ਵੋਟਿੰਗ ਹੋਣੀ ਹੈ। ਖਬਰਾਂ ਮੁਤਾਬਕ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਲਗਭਗ 18 ਤੋਂ 20 ਸਾਂਸਦ ਆਪਣੀ ਹੀ ਸਰਕਾਰ ਖਿਲਾਫ ਵੋਟਿੰਗ ਕਰਨ ਵਾਲੇ ਹਨ।
ਚੌਧਰੀ ਪ੍ਰਵੇਸ਼ ਇਲਾਹੀ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਨੇਤਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਹ ਪੰਜਾਬ ਸੂਬੇ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਦੇ 5 ਸਾਂਸਦ ਇਸ ਸਮੇਂ ਇਮਰਾਨ ਸਰਕਾਰ ਨੂੰ ਸਮਰਥਨ ਦੇ ਰਹੇ ਹਨ। ਪੰਜਾਬ ਸੂਬੇ ਵਿਚ ਇਸ ਸਮੇਂ ਇਮਰਾਨ ਦੀ ਪਾਰਟੀ ਦੀ ਸਰਕਾਰ ਹੈ ਅਤੇ ਇਥੇ ਵੀ ਇਲਾਹੀ ਦੇ ਕੁਝ ਵਿਧਾਇਕ ਸਰਕਾਰ ਨੂੰ ਸਮਰਥਨ ਦੇ ਰਹੇ ਹਨ। ਇਹ ਵੀ ਚਰਚਾ ਹੈ ਕਿ ਇਮਰਾਨ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਦੀ ਕੁਰਸੀ ਵੀ ਜਾਣਾ ਤੈਅ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪ੍ਰਵੇਜ਼ ਇਲਾਹੀ ਨੇ ਇਸ ਵੱਲ ਇਸ਼ਾਰਾ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਨੂੰਹੁਣ ਬਾਹਰ ਨਿਕਲ ਕੇ ਆਪਣੇ ਸਹਿਯੋਗੀ ਦਲਾਂ ਕੋਲ ਜਾਣਾ ਹੋਵੇਗਾ। ਹੁਣ ਹੰਕਾਰ ਜਾਂ ਫਿਰ ਡਰਾ ਧਮਕਾ ਕੇ ਕੰਮ ਨਹੀਂ ਚੱਲੇਗਾ।ਉਨ੍ਹਾਂ ਨੂੰ ਆਪਣੇ ਸਹਿਯੋਗੀਆਂ ਨੂੰ ਮਨਾਉਣਾ ਹੋਵੇਗਾ। ਜੇਕਰ ਇਹ ਨਾ ਹੋਇਆ ਤਾਂ ਸਰਕਾਰ ਨੂੰ ਕੋਈ ਨਹੀਂ ਬਚਾ ਸਕੇਗਾ।
ਇਹ ਵੀ ਪੜ੍ਹੋ : ਅਰੂੰਧਤੀ ਰਾਏ ਨੇ ਕਿਸਾਨ ਅੰਦੋਲਨ ਦੀ ਕੀਤੀ ਤਾਰੀਫ, ਕਿਹਾ-‘ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ’
ਪਰਵੇਜ਼ ਨੇ ਉਹੀ ਗੱਲ ਕਹੀ ਜੋ ਕਈ ਦਿਨ ਤੋਂ ਮੀਡੀਆ ਵਿਚ ਆ ਰਹੀ ਹੈ। ਉਨ੍ਹਾਂ ਕਿਹਾ ਹੁਣ ਇਹ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ ਕਿ ਸਰਕਾਰ ਕਿਵੇਂ ਚੱਲੇਗੀ। ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਕਿ ਇਮਰਾਨ ਦੀ ਖੁਦ ਦੀ ਪਾਰਟੀ ਦੇ ਬਹੁਤ ਸਾਰੇ ਸਾਂਸਦ ਨਾਰਾਜ਼ ਹਨ ਅਤੇ ਇਹ ਵੀ 28 ਮਾਰਚ ਨੂੰ ਸਰਕਾਰ ਖਿਲਾਫ ਵੋਟਿੰਗ ਕਰਨਗੇ। ਖਾਨ ਜਦੋਂ ਆਪਣੀ ਹੀ ਪਾਰਟੀ ਨੂੰ ਸੰਭਾਲ ਨਹੀਂ ਪਾ ਰਹੇ ਤਾਂ ਸਹਿਯੋਗੀਆਂ ਨੂੰ ਕਿਵੇਂ ਸੰਭਾਲਣਗੇ। ਅੱਜ ਜਦੋਂ ਸਰਕਾਰ ‘ਤੇ ਸੰਕਟ ਆਇਆ ਹੈ ਤਾਂ ਖਾਨ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਤੇ ਸਾਂਸਦਾਂ ਨੂੰ ਲੁਭਾਉਣ ਲਈ ਸਾਰੇ ਵਾਅਦੇ ਵੀ ਕਰ ਰਹੇ ਹਨ। ਸਵਾਲ ਇਹ ਹੈ ਕਿ ਚਾਰ ਸਾਲ ਤੋਂ ਉਹ ਕੀ ਕਰ ਰਹੇ ਸਨ? ਉਦੋਂ ਕਿਉਂ ਉਨ੍ਹਾਂ ਨੂੰ ਸਹਿਯੋਗੀਆਂ ਦਾ ਖਿਆਲ ਨਹੀਂ ਆਇਆ।