ਲਗਭਗ ਇਕ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਸਰਹੱਦ ਵਿਵਾਦ ਫਿਰ ਤੋਂ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਦਾ ਦੋਸ਼ ਹੈ ਕਿ ਪਾਕਿਸਤਾਨ ਦੀ ਫੌਜ ਲਗਾਤਾਰ ਫਾਇਰਿੰਗ ਕਰ ਰਹੀ ਹੈ। ਅਫਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਤਾਲਿਬਾਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੀ ਫੌਜ ਨੇ ਗੋਲੀਬਾਰੀ ਬੰਦ ਨਹੀਂ ਕੀਤੀ ਤੇ ਹਾਲਾਤ ਵਿਗੜੇ ਤਾਂ ਇਸ ਦੀ ਜ਼ਿੰਮੇਵਾਰੀ ਖਾਨ ਸਰਕਾਰ ਦੀ ਹੋਵੇਗੀ।
ਪਿਛਲੇ ਸਾਲ 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ੇ ਨਾਲ ਪੂਰੇ ਅਫਗਾਨਿਸਤਾਨ ‘ਤੇ ਹਕੂਮਤ ਕਾਇਮ ਕਰ ਲਈ ਸੀ ਪਰ ਇਸ ਦੇ ਬਾਅਦ ਉਸ ਨੇ ਡੂਰੰਡ ਲਾਈਨ ‘ਤੇ ਲੱਗੀ ਕੰਢੇਦਾਰ ਤਾਰਾਂ ਦੀ ਫੇਸਿੰਗ ਬੁਲਡੋਜ਼ਰ ਜ਼ਰੀਏ ਉਖਾਰ ਦਿੱਤੀ ਸੀ। ਤਾਲਿਬਾਨ ਦਾ ਕਹਿਣਾ ਹੈ ਕਿ ਉਸ ਨੂੰ ਇਹ ਬਾਊਂਡਰੀ ਮਨਜ਼ੂਰ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਅਫਗਵਨ ਵੈੱਬਸਾਈਟ ਮੁਤਾਬਕ ਨਾਂਗਰਹਾਰ ਸੂਬੇ ਦੇ ਕੀ ਸ਼ਹਿਰਾਂ ‘ਤੇ ਪਾਕਿਸਤਾਨ ਵੱਲੋਂ ਗੋਲੇ ਦਾਗੇ ਗਏ ਹਨ। ਹਲਕੇ ਤੇ ਭਾਰੀ ਮਸ਼ੀਨਗੰਨਾਂ ਤੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ। ਕੁਨਾਰ ਸੂਬੇ ਦੇ ਸਰਕਾਰੀ ਤੇ ਮਾਰਵਰਾ ‘ਚ ਤਾਂ ਕੁਝ ਘਰ ਫਾਇਰਿੰਗ ਦੀ ਚਪੇਟ ਵਿਚ ਆਏ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ, ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਯੁਕਤ
ਦੋਸ਼ ਹੈ ਕਿ ਪਾਕਿਸਤਾਨੀ ਹਵਾਈ ਫੌਜ ਦੇ ਕਈ ਏਅਰਕ੍ਰਾਫਟ ਅਤੇ ਡ੍ਰੋਨਸ ਅਫਗਾਨਿਸਤਾਨ ਦੇ ਏਅਰਸਪੇਸ ‘ਚ ਦਾਖਲ ਹੋ ਗਏ। ਇਸ ਤੋਂ ਬਾਅਦ ਅਫਗਾਨਿਸਤਾਨ ਦੇ ਵਿਦੇਸ਼, ਰੱਖਿਆ ਤੇ ਗ੍ਰਹਿ ਮੰਤਰਾਲੇ ਦੇ ਅਫਸਰਾਂ ਦੀ ਇੱਕ ਟੀਮ ਇਸਲਾਮਾਬਾਦ ਭੇਜੀ ਗਈ। ਇਸ ਟੀਮ ਨੇ ਪਾਕਿਸਤਾਨ ਨੂੰ ਦੱਸ ਦਿੱਤਾ ਕਿ ਇਹ ਹਰਕਤਾਂ ਨਹੀਂ ਰੁਕੀਆਂ ਤਾਂ ਕਿਸੇ ਵੀ ਸਮੇਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ ਤੇ ਇਸ ਦੀ ਜ਼ਿੰਮੇਵਾਰੀ ਇਮਰਾਨ ਸਰਕਾਰ ਤੇ ਪਾਕਿਸਤਾਨੀ ਫੌਜ ਦੀ ਹੋਵੇਗੀ।