ਦੇਸ਼ ਵਿੱਚ ਕੋਵਿਡ-19 ਖਿਲਾਫ ਕੋਵੀਸ਼ੀਲਡ ਦਾ ਪਹਿਲਾ ਟੀਕਾ ਲਗਵਾਉਣ ਵਾਲਿਆਂ ਨੂੰ ਹੁਣ ਦੂਜੀ ਖੁਰਾਕ ਲੈਣ ਲਈ ਚਾਰ ਮਹੀਨੇ ਦੀ ਉਡੀਕ ਨਹੀਂ ਕਰਨੀ ਪਏਗੀ।
ਕੋਵਿਡ-19 ਮਹਾਮਾਰੀ ਤੇ ਵੈਕਸੀਨੇਸ਼ਨ ‘ਤੇ ਅਹਿਮ ਰਾਏ ਦੇਣ ਵਾਲੀ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ (NTAGI) ਨੇ ਸਿਫਾਰਿਸ਼ ਕੀਤੀ ਹੈ ਕਿ ਕੋਵੀਸ਼ੀਲਡ ਦੀ ਪਹਿਲੀ ਤੇ ਦੂਜੀ ਖੁਰਾਕ ਵਿਚਾਲੇ ਵਕਫ਼ਾ ਘਟਾਇਆ ਜਾਏ। ਉਸ ਨੇ ਕੋਵੀਸ਼ੀਲਡ ਦੀ ਦੂਜੀ ਡੋਜ਼ 8 ਤੋਂ 16 ਹਫਤਿਆਂ ਵਿਚ ਦੇਣ ਦੀ ਰਾਏ ਸਰਕਾਰ ਨੂੰ ਦਿੱਤੀ ਹੈ।
ਦੇਸ਼ ਵਿੱਚ ਕੋਰੋਨਾ ਦੇ ਘਟਦੇ ਮਾਮਲਿਆਂ ਤੇ ਵੈਕਸੀਨੇਸ਼ਨ ਦੇ ਵਧੇਦ ਅੰਕੜੇ ਵਿਚਾਲੇ ਇਹ ਸਿਫਾਰਿਸ਼ ਕੀਤੀ ਗਈ ਹੈ। ਫਿਲਹਾਲ ਕੋਵੀਸ਼ੀਲਡ ਦੀ ਖੁਰਾਕ 12 ਤੋਂ 16 ਹਫਤਿਆਂ ਵਿਚਾਲੇ ਦਿੱਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੂਜੇ ਡੋਜ਼ ਦਾ ਸਮਾਂ ਘੱਟ ਕਰਨ ਦੇ ਪਿੱਛੇ ਤੇਜ਼ੀ ਨਾਲ ਫੈਲ ਰਿਹਾ ਓਮੀਕ੍ਰਾਨ ਵੇਰੀਐਂਟ ਹੈ।
ਹਾਲਾਂਕਿ NTAGI ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੀ ਦੂਜੀ ਖੁਰਾਕ ਦੇ ਵਕਫੇ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਕੋਈ ਸਿਫਾਰਿਸ਼ ਨਹੀਂ ਕੀਤੀ ਹੈ। ਕੋਵੈਕਸੀਨ ਦੀ ਦੂਜੀ ਖੁਰਾਕ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਹਾਲਾਂਕਿ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਾਲੇ ਸਮਾਂ ਘਟਾਉਣ ਦੀ ਸਿਫਾਰਿਸ਼ ਨੂੰ ਅਜੇ ਨੈਸ਼ਨਲ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਯਾਨੀ ਅਜੇ ਇਸ ਨੂੰ ਅਮਲ ਵਿੱਚ ਨਹੀਂ ਲਿਆਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ NTAGI ਦੀ ਇਹ ਸਿਫਾਰਿਸ਼ ਸੰਸਾਰਕ ਪੱਧਰ ‘ਤੇ ਵਿਗਿਆਨੀ ਅੰਕੜਿਆਂ ‘ਤੇ ਆਧਾਰਤ ਹੈ। ਸੂਤਰਾਂ ਨੇ ਕਿਹਾ ਹੈ ਕਿ ਕੋਵੀਸ਼ਿਲਡ ਦੀ ਦੂਜੀ ਕੁਰਾਕ ਅੱਠ ਹਫਤਿਆਂ ਬਾਅਦ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਬਣਨ ਵਾਲੀ ਐਂਟੀਬਾਡੀ ਦਾ ਰਿਸਪਾਂਸ 12 ਤੋਂ 16 ਹਫਿਤਆਂ ਵਿਚਾਲੇ ਦੱਤੀ ਜਾਣ ਵਾਲੀ ਡੋਜ਼ ਵਾਂਗ ਹੀ ਪਾਇਆ ਗਿਆ ਹੈ। ਜੇ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਦੂਜੀ ਖੁਰਾਕ ਲੈਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ, ਜਿਸ ਵਿੱਚ ਅਜੇ ਕਾਫੀ ਫਰਕ ਹੈ।