ਅੰਮ੍ਰਿਤਸਰ ਤੋਂ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਅੱਜ ਲੋਕ ਸਭਾ ਵਿਚ ਸਰਹੱਦੀ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਦੀ 425 ਕਿਲੋਮੀਟਰ ਸਰਹੱਦ ‘ਤੇ ਕੰਢਿਆਲੀ ਤਾਰ ਲੱਗੀ ਹੋਈ ਹੈਤੇ ਕੰਢਿਆਲੀ ਤਾਰ ਤੋਂ ਪਾਰ ਕਿਸਾਨ ਖੇਤੀ ਕਰਦੇ ਹਨ। ਪਾਕਿਸਤਾਨ ਵਿਚ ਜਿਹੜੀ ਜ਼ਮੀਨ ਹੈ, ਉਥੇ ਗੇਟ ਲੱਗੇ ਹਨ। ਕਿਸਾਨਾਂ ਨੂੰ ਸਿਰਫ ਖੇਤੀ ਕਰਨ ਲਈ ਸਿਰਫ 4-5 ਘੰਟੇ ਸਮਾਂ ਮਿਲਦਾ ਹੈ।
ਪੰਜਾਬ ਸਰਕਾਰ ਵੱਲੋਂ ਹਰੇਕ ਸਰਹੱਦੀ ਕਿਸਾਨਾਂ ਲਈ ਹਰੇਕ ਸਾਲ 10,000 ਪ੍ਰਤੀ ਏਕੜ ਮੁਆਵਜ਼ਾ ਮੁਕੱਰਰ ਕੀਤਾ ਹੋਇਆ ਹੈ। 2017 ਵਿਚ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ਤੇ ਵਾਰ-ਵਾਰ ਵਿਧਾਨ ਸਭਾ ਵਿਚ ਇਹ ਮੁੱਦਾ ਚੁੱਕਣ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਗਿਆ। 2017 ਤੋਂ ਲੈ ਕੇ 2022 ਤੱਕ ਯਾਨੀ 5 ਸਾਲਾਂ ਤੱਕ ਫਿਰ ਤੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਕਿਸਾਨਾਂ ਦੀਆਂ 4 ਕਿਸ਼ਤਾਂ ਬਕਾਇਆ ਹਨ। ਅੰਮ੍ਰਿਸਰ ਦੇ ਨਾਲ ਤਹਿਸੀਲ ਅਜਨਾਲਾ ਵਿਚ ਲੋਪੋਕੋ ਤੇ ਅਟਾਰੀ ਦੀ 3801 ਏਕੜ, ਇੱਕ ਕਨਾਲ ਤੇ 19 ਮਰਲੇ ਜ਼ਮੀਨ ਕੰਢਿਆਲੀ ਤਾਰ ਤੋਂ ਪਾਰ ਹੈ ਤੇ ਜਿਸ ਦਾ ਮੁਆਵਜ਼ਾ 3 ਕਰੋੜ 80 ਲੱਖ 12 ਹਜ਼ਾਰ 438 ਰੁਪਏ ਬਣਦਾ ਹੈ। ਇਹ ਇੱਕ ਕਿਸ਼ਤ ਦਾ ਬਕਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਜਦੋਂ ਭਾਰਤ ਪਾਕਿਸਤਾਨ ਦਾ ਯੁੱਧ ਲੱਗੇ ਜਾਂ ਲੜਾਈ ਦਾ ਮਾਹੌਲ ਬਣੇ ਤਾਂ ਇਹ ਕਿਸਾਨ ਸਾਡੀ ਫੌਜਾਂ ਦੀ ਮਦਦ ਕਰਦਾ ਹੈ। ਤੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਸਭ ਤੋਂ ਵੱਧ ਮੁਸ਼ਕਲ ਉਸ ਬਾਰਡਰ ਏਰੀਆ ਨੂੰ ਆਈ ਹੈ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਛੇਤੀ ਤੋਂ ਛੇਤੀ ਦਿੱਤਾ ਜਾਵੇ ਤੇ ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਾ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਥੋੜ੍ਹੇ ਪੈਸਿਆਂ ਨਾਲ ਗੁਜ਼ਾਰਾ ਕਰਨਾ ਹੁੰਦਾ ਹੈ। ਕਿਸੇ ਦੀ 2 ਏਕੜ, ਕਿਸੇ ਦੀ 4 ਏਕੜ ਤੇ 5 ਏਕੜ ਜ਼ਮੀਨ ਹੈ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਹੱਦੀ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਜਾਰੀ ਕੀਤਾ ਜਾਵੇ