ਪੂਰਬੀ ਯੂਕਰੇਨ ਦੇ ਕ੍ਰਾਮਟਰੋਸਕ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਦੋ ਰਾਕੇਟਾਂ ਦੇ ਹਮਲੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵਧ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਰੂਸ-ਯੂਕਰੇਨ ਯੁੱਧ ਵਿਚ ਨਿਵਾਸੀਆਂ ਨੂੰ ਕੱਢਣ ਲਈ ਸਟੇਸ਼ਨ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।
ਡੋਨੇਟਸਕ ਦੇ ਗਵਰਨਰ, ਪਾਵਰੋ ਕਯਾਰਿਲੇਂਕੋ ਦਾ ਕਹਿਣਾ ਹੈ ਕਿ ਜਦੋਂ ਰਾਕੇਟ ਅਟੈਕ ਹੋਇਆ ਉਦੋਂ ਹਜ਼ਾਰਾਂ ਨਾਗਰਿਕ ਸਟੇਸ਼ਨ ‘ਤੇ ਸਨ ਅਤੇ ਯੂਕਰੇਨ ਦੇ ਸੁਰੱਖਿਅਤ ਇਲਾਕਿਆਂ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ ਰਾਇਟਰਸ ਨੇ ਯੂਕਰੇਨੀ ਰੇਲਵੇ ਦੇ ਮੁਖੀ ਦੇ ਹਵਾਲੇ ਨਾਲ ਲਿਖਿਆ ਸੀ ਕਿ ਰੇਲਵੇ ਲਾਈਨ ‘ਤੇ ਇਕ ਹਵਾਈ ਹਮਲੇ ਤੋਂ ਬਾਅਦ ਗੱਡੀਆਂ ਬਲਾਕ ਰਹੀਆਂ।
ਯੂਕਰੇਨ ਨੇ ਕਿਹਾ ਸੀ ਕਿ ਯੂਕਰੇਨ ਦੇ ਉੱਤਰੀ ਸ਼ਹਿਰ ਤੋਂ ਪਿੱਛੇ ਹਟਣ ਦੌਰਾਨ ਰੂਸੀ ਸੈਨਿਕ ਆਪਣੇ ਪਿੱਛੇ ਬਰਬਾਦੀ ਦਾ ਮੰਜਰ ਛੱਡਦੇ ਗਏ। ਰੂਸੀ ਸੈਨਿਕਾਂ ਨੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਸੜਕਾਂ ‘ਤੇ ਨੁਕਸਾਨੀਆਂ ਕਾਰਾਂ ਬਿਖਰੀਆਂ ਹੋਈਆਂ ਸਨ ਤੇ ਆਮ ਲੋਕ ਭੋਜਨ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਕਮੀ ਨਾਲ ਜੂਝ ਰਹੇ ਸਨ। ਵੀਰਵਾਰ ਨੂੰ ਸਾਹਮਣੇ ਆਈਆਂ ਤਸਵੀਰਾਂ ਨੇ ਰੂਸ ਦੇ ਅਗਲੇ ਹਮਲੇ ਨੂੰ ਰੋਕਣ ਲਈ ਯੂਕਰੇਨ ਦੀ ਮਦਦ ਦੀ ਮੰਗ ਨੂੰ ਹੋਰ ਹਵਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਖੰਨਾ ਦਾਣਾ ਮੰਡੀ ਪਹੁੰਚੇ CM ਮਾਨ ਦਾ ਐਲਾਨ- MSP ਤੋਂ ਵੱਧ ਕਣਕ ਖਰੀਦਣ ਵਾਲਿਆਂ ਨੂੰ ਦੇਵਾਂਗੇ ਐਵਾਰਡ
ਚੇਰਨਹਾਈਵ ਵਿਚ ਸਹਾਇਤਾ ਵੰਡ ਕੇਂਦਰ ਵਜੋਂ ਸੇਵਾ ਕਰ ਰਹੇ ਇੱਕ ਨੁਕਸਾਨ ਸਕੂਲ ਦੇ ਬਾਹਰ ਖੜ੍ਹੀ ਵੈਨ ਨਾਲ ਬ੍ਰੈੱਡ, ਡਾਇਪਰ ਤੇ ਦਵਾਈ ਲੈਣ ਵਾਲੇ ਦਰਜਨਾਂ ਲੋਕ ਲਾਈਨਾਂ ਵਿਚ ਖੜ੍ਹੇ ਸਨ, ਜਿਥੋਂ ਪਿੱਛੇ ਹਟਣ ਤੋਂ ਪਹਿਲਾਂ ਰੂਸੀ ਫੌਜ ਦਾ ਕਈ ਹਫਤਿਆਂ ਤੱਕ ਘੇਰਾਓ ਸੀ। ਸ਼ਹਿਰ ਦੀਆਂ ਗਲੀਆਂ ਨੁਕਸਾਨੀਆਂ ਗਈਆਂ ਇਮਾਰਤਾਂ ਨਾਲ ਭਰੀਆਂ ਪਈਆਂ ਹਨ ਜਿਨ੍ਹਾਂ ਦੀਆਂ ਛੱਤਾਂ ਜਾਂ ਕੰਧਾਂ ਗਾਇਬ ਹਨ। ਇੱਕ ਕਲਾਸਰੂਮ ਵਿੱਚ, ਬਲੈਕਬੋਰਡ ‘ਤੇ ਅਜੇ ਵੀ ਸੰਦੇਸ਼ ਲਿਖਿਆ ਹੈ ਕਿ ਬੁੱਧਵਾਰ 23 ਫਰਵਰੀ – ਕਲਾਸ ਦਾ ਕੰਮ।” ਅਗਲੇ ਹੀ ਦਿਨ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ।