ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਨੂੰ ਉਸ ਦੀ ਪਤਨੀ ਨੇ ਬੱਚਾ ਪੈਦਾ ਕਰਨ ਲਈ 15 ਦਿਨ ਦੀ ਪੈਰੋਲ ਦਿਵਾਈ ਹੈ। ਕੈਦੀ ਅਜੇ ਅਜਮੇਰ ਜੇਲ੍ਹ ਵਿਚ ਬੰਦ ਹੈ। ਉਸ ਦੀ ਪਤਨੀ ਨੇ ਅਜਮੇਰ ਜ਼ਿਲ੍ਹਾ ਕਲੈਕਟਰ ਨੂੰ ਅਰਜ਼ੀ ਦੇ ਕੇ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਬੱਚਾ ਪੈਦਾ ਕਰਨ ਲਈ ਉਸ ਦੇ ਪਤਨੀ ਨੂੰ 15 ਦਿਨ ਦੀ ਪੈਰੋਲ ਦਿੱਤੀ ਜਾਵੇ।
ਇਸ ਅਰਜ਼ੀ ‘ਤੇ ਕਲੈਕਟਰ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਮਹਿਲਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਜੋਧਪੁਰ ਸਥਿਤ ਰਾਜਸਥਾਨ ਹਾਈਕੋਰਟ ਦੇ ਜਸਟਿਸ ਸੰਦੀਪ ਮਹਿਤਾ ਤੇ ਫਰਜੰਦ ਅਲੀ ਦੀ ਬੈਂਚ ਨੇ ਪਟੀਸ਼ਨ ਸਵੀਕਾਰ ਕਰਦੇ ਹੋਏ 15 ਦਿਨ ਦੀ ਪੈਰੋਲ ਮਨਜ਼ੂਰ ਕਰ ਦਿੱਤੀ।
ਦੱਸ ਦੇਈਏ ਕਿ ਰਬਾਰੀਆਂ ਦੀ ਢਾਣੀ ਭੀਲਵਾੜਾ ਦਾ 34 ਸਾਲਾ ਨੰਦਲਾਲ ਨੂੰ ਏਡੀਜੇ ਕੋਰਟ ਨੇ ਭੀਲਵਾੜਾ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ, ਉਦੋਂ ਤੋਂ ਹੀ ਉਹ ਅਜਮੇਰ ਜੇਲ੍ਹ ਤੋਂ ਬੰਦ ਹੈ। 18 ਮਈ 2021 ਨੂੰ ਉਸ ਨੂੰ 20 ਦਿਨ ਦੀ ਪੈਰੋਲ ਮਿਲੀ ਸੀ। ਉਹ ਨਿਰਧਾਰਤ ਤਰੀਕ ‘ਤੇ ਵਾਪਸ ਪਰਤ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਸ ਦੀ ਪਤਨੀ ਨੇ ਅਜਮੇਰ ਕਲੈਕਟਰ ਜੋ ਕਿ ਪੈਰੋਲ ਕਮੇਟੀ ਦੇ ਚੇਅਰਮੈਨ ਵੀ ਹਨ, ਉਨ੍ਹਾਂ ਨੂੰ ਅਰਜ਼ੀ ਦਿੱਤੀ। ਉਸ ਨੂੰ ਵਿਆਹ ਤੋਂ ਕੋਈ ਦਿੱਕਤ ਨਹੀਂ ਪਰ ਉਸ ਦੇ ਕੋਈ ਬੱਚਾ ਨਹੀਂ ਹੈ। ਉਹ ਬੱਚਾ ਪੈਦਾ ਕਰਨ ਲਈ ਉਸ ਦੇ ਪਤੀ ਨੂੰ 15 ਦਿਨ ਦੀ ਪੈਰੋਲ ਦਿੱਤੀ ਜਾਵੇ। ਅਜਮੇਰ ਜਿਲ੍ਹਾ ਕੈਲਕਟਰ ਨੇ ਅਰਜ਼ੀ ‘ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਨੰਦਲਾਲ ਦੀ ਪਤਨੀ ਹਾਈਕੋਰਟ ਪਹੁੰਚ ਗਈ।
ਇਹ ਵੀ ਪੜ੍ਹੋ : ਫਤਿਅਬਾਦ ਤੋਂ ਚੋਰ ਨੇ ਮੰਦਰ ‘ਚੋਂ ਸ਼ਿਵਲਿੰਗ ‘ਤੇ ਲੱਗੇ ਨਾਗ ਦੇਵਤਾ ਕੀਤੇ ਚੋਰੀ, CCTV ‘ਚ ਕੈਦ ਹੋਈ ਘਟਨਾ
ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਇਹ ਵਿਵਾਦਿਤ ਨਹੀਂ ਹੈ। ਵੰਸ਼ ਵਧਾਉਣ ਦੇ ਉਦੇਸ਼ ਨਾਲ ਬੱਚਾ ਹੋਣਾ ਜ਼ਰੂਰੀ ਹੈ। ਕੋਰਟ ਨੇ ਕਿਹਾ ਕਿ ਜੇਕਰ ਅਸੀਂ ਮਾਮਲੇ ਨੂੰ ਧਾਰਮਿਕ ਪਹਿਲੂ ਨਾਲ ਦੇਖੀਏ ਤਾਂ ਹਿੰਦੂ ਦਰਸ਼ਨ ਮੁਤਾਬਕ ਗਰਭ ਧਾਰਨ ਕਰਨਾ 16 ਸੰਸਕਾਰਾਂ ਵਿਚੋਂ ਪਹਿਲਾ ਹੈ।