ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਫੇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਭਾਜਪਾ ਬੁਲਾਰੇ ਨਵੀਨ ਜਿੰਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਖਿਲਾਫ ਪੰਜਾਬ ਵਿਚ ਮਾਮਲਾ ਦਰਜ ਹੋਇਆ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ। ਖੁਦ ਨਵੀਨ ਜਿੰਦਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ਨੀਵਾਰ ਨੂੰ ਪੰਜਾਬ ਪੁਲਿਸ ਤੇ ਪੰਜਾਬ ਨੰਬਰ ਵਾਲੀ ਨਿੱਜੀ ਕਾਰ ਦਾ ਫੋਟੋ ਪਾਉਂਦੇ ਹੋਏ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਘਰ ‘ਤੇ ਰੇਡ ਕੀਤੀ ਹੈ।
ਤੇਜਿੰਦਰ ਪਾਲ ਸਿਸੰਘ ਬੱਗਾ ਅਤੇ ਪ੍ਰੀਤੀ ਗਾਂਧੀ ਦੇ ਬਾਅਦ ਨਵੀਨ ਜਿੰਦਲ ਭਾਜਪਾ ਦੇ ਤੀਜੇ ਅਜਿਹੇ ਨੇਤਾ ਹਨ ਜਿਨ੍ਹਾਂ ਖਿਲਾਫ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਕੇਸ ਦਰਜ ਕਰਵਾਇਆ ਹੈ। ਬੱਗਾ ਤੇ ਪ੍ਰੀਤੀ ਗਾਂਧੀ ਖਿਲਾਫ ਕੇਜਰੀਵਾਲ ‘ਤੇ ਫਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਮੋਹਾਲੀ ਵਿਚ ਮੁਕੱਦਮਾ ਦਰਜ ਕੀਤਾ ਗਿਆ। ਹੁਣ ਨਵੀਨ ਜਿੰਦਲ ਖਿਲਾਫ ਕੇਜਰੀਵਾਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਨੂੰ ਲੈ ਕੇ ਮਾਮਲਾ ਦਰਜ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਜਿਹਾ ਸਿਸਟਮ ਬਣਾਵਾਂਗੇ ਕਿ ਅੰਗਰੇਜ਼ ਵੀ ਮੰਗਣ ਆਉਣਗੇ ਨੌਕਰੀਆਂ : CM ਮਾਨ
ਦੱਸ ਦੇਈਏ ਕਿ ਬੁਲਾਰੇ ਨਵਦੀਨ ਜਿੰਦਲ ਨੇ ਆਪਣੇ ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਇਹ ਕਹਿ ਰਹੇ ਹਨ ਕਿ ਪਹਿਲਾਂ ਮੁੱਖ ਮੰਤਰੀ ਤੱਕ ਪੈਸਾ ਪਹੁੰਚਦਾ ਸੀ… ਹੇਠਲੇ ਪੱਧਰ ਦੇ ਲੋਕਾਂ ਨੂੰ ਪੈਸਾ ਲੈਣ ਦੀ ਸਹੂਲਤ ਲਈ ਪੂਰੀ ਵਿਵਸਥਾ ਬਣਾਈ ਗਈ ਸੀ। ਸਾਰੇ ਵਿਭਾਗਾਂ, ਪੁਲਿਸ ਤੇ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਤੋਂ ਇਕੱਠਾ ਕੀਤਾ ਗਿਆ। ਪੈਸਾ ਉਪਰ ਤੱਕ ਭੇਜਿਆ ਜਾਂਦਾ ਸੀ। ਹੁਣ ਸਾਡੇ ਭਗਵੰਤ ਮਾਨ ਪੈਸਾ ਲੈਂਦੇ ਹਨ, ਮੈਂ ਪੈਸਾ ਲੈਂਦਾ ਹਾਂ ਤੇ ਸਾਡੇ ਵਿਧਾਇਕ ਤੇ ਮੈਂਬਰ ਵੀ ਪੈਸੇ ਲੈਂਦੇ ਹਨ।