ਇੰਦੌਰ ਦੀ ਟ੍ਰੈਫਿਕ ਪੁਲਿਸ ਨੇ ਉਸ ਵਿਅਕਤੀ ਨੂੰ ਚੰਗਾ ਸਬਕ ਸਿਖਾਇਆ, ਜੋ ਸੋਸ਼ਲ ਮੀਡੀਆ ‘ਤੇ ਉਸ ਨੂੰ ਚੈਲੰਜ ਕਰ ਰਿਹਾ ਸੀ। ਇਸ ਨੌਜਵਾਨ ਨੇ ਆਪਣੀ ਬੀਐੱਮਡਬਲਯੂ ਨਾਲ ਇਹ ਕਹਿੰਦੇ ਹੋਏ ਵੀਡੀਓ ਬਣਾਇਆ ਸੀ ਕਿ ਇੰਦੌਰ ਵਿਚ ਟ੍ਰੈਫਿਕ ਦੇ ਨਿਯਮ ਸਖਤ ਨਹੀਂ ਹਨ। ਉਨ੍ਹਾਂ ਦਾ ਉਲੰਘਣ ਕਰਨ ‘ਤੇ ਕੋਈ ਫਰਕ ਨਹੀਂ ਪੈਂਦਾ। ਇਹ ਵੀਡੀਓ ਬਣਾ ਕੇ ਉਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਜਦੋਂ ਵੀਡੀਓ ਇੰਦੌਰ ਦੀ ਟ੍ਰੈਫਿਕ ਪੁਲਿਸ ਦੇ ਹੱਥ ਲੱਗਾ ਤਾਂ ਸ਼ਖਸ ਦੀਆਂ ਮੁਸ਼ਕਲਾਂ ਵੱਧ ਗਈਆਂ। ਪੁਲਿਸ ਨੇ ਉਸ ਦੀ ਕਾਰ ਦਾ ਪਤਾ ਲਗਾਇਆ ਤੇ ਫਿਰ ਕਈ ਨਿਯਮਾਂ ਤਹਿਤ ਉਸ ਦਾ ਚਾਲਾਨ ਕੱਟਿਆ। ਪੁਲਿਸ ਨੇ ਕਾਰ ਕਲਰ ਬਦਲਾਉਣ ਨੂੰ ਲੈ ਕੇ ਉਸ ਦੀ ਕਾਰ ਨੂੰ ਵੀ ਜ਼ਬਤ ਕਰ ਲਿਆ।
ਗੌਰਤਲਬ ਹੈ ਕਿ ਖਜਰਾਨਾ ਟ੍ਰੈਫਿਕ ਬੀਟ ਦੇ ਇੰਚਾਰਜ ਅਮਿਤ ਕੁਮਾਰ ਯਾਦਵ ਆਪਣੀ ਟੀਮ ਨਾਲ ਟ੍ਰੈਫਿਕ ਸੰਭਾਲ ਰਹੇ ਸਨ, ਇਸ ਦਰਮਿਆਨ ਇਕ BMW HR26-CD-3570 ਖਜਰਾਨਾ ਤੋਂ ਬੰਗਾਲੀ ਚੌਰਾਹੇ ਵੱਲ ਜਾ ਰਹੀ ਸੀ। ਉਸ ‘ਤੇ ਨੰਬਰ ਪਲੇਟ ਨਹੀਂ ਸੀ ਤਾਂ ਉਸ ਨੂੰ ਰੋਕਿਆ ਗਿਆ। ਇਹ ਗੱਡੀ ਰਿਤੇਸ਼ ਤਿਵਾੜੀ ਚਲਾ ਰਿਹਾ ਸੀ। ਉਸ ਨੇ ਦੱਸਿਆ ਗੱਡੀ ਦਾ ਮਾਲਕ ਵਿਸ਼ਾਲ ਡਾਬਰ ਹੈ। ਟ੍ਰੈਫਿਕ ਪੁਲਿਸ ਦੀ ਪੁੱਛਗਿਛ ਦੇ ਬਾਅਦ ਕਈ ਗੱਲਾਂ ਦਾ ਖੁਲਾਸਾ ਹੋਇਆ।
ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਪਹਿਲਾਂ ਵੀ ਟ੍ਰੈਫਿਕ ਡੀਸੀਪੀ ਮਹੇਸ਼ ਚੰਦ ਜੈਨ ਨੇ ਭੰਵਰਕੁਆ ਚੌਰਾਹਾ ‘ਤੇ ਇਸ ਗੱਡੀ ਨੂੰ ਰੋਕਿਆ ਸੀ। ਉਸ ਸਮੇਂ ਇਸ ‘ਤੇ ਬਲੈਕ ਫਿਲਮ ਲੱਗੀ ਸੀ। ਪਿਛਲੇ ਮਹੀਨੇ ਇਸ ਗੱਡੀ ਨੂੰ ਯਾਦਵ ਨੇ ਨੰਬਰ ਪਲੇਟ ਤੇ ਸ਼ਰਾਬ ਪੀਕੇ ਗੱਡੀ ਚਲਾਉਣ ਕਾਰਨ ਜ਼ਬਤ ਕੀਤਾ ਸੀ। ਬਾਅਦ ਵਿਚ ਕਾਰ ਦਾ ਕਲਰ ਚੇਂਜ ਕਰਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਨੇ ਕੱਢਿਆ ਬਾਹਰ
ਇਸ ਦੌਰਾਨ ਟ੍ਰੈਫਿਕ ਪੁਲਿਸ ਨੂੰ ਯੂ ਟਿਊਬ ‘ਤੇ ਦਿੱਲੀ ਦੇ ਕਾਰ ਡੇਕੋਰ ਦਾ ਇੱਕ ਵੀਡੀਓ ਮਿਲ ਗਿਆ। ਇਸ ਤੋਂ ਪਤਾ ਲੱਗਾ ਕਿ ਇਸ ਕਾਰ ਨੂੰ ਦਿੱਲੀ ਤੋਂ ਖਰੀਦਿਆ ਗਿਆ ਹੈ। ਗੱਡੀ ਹਰਿਆਣਾ ਸੂਬੇ ਦੀ ਪਾਸਿੰਗ ਹੈ ਅਤੇ ਇੰਦੌਰ ਵਿਚ ਚਲਾਈ ਜਾ ਰਹੀ ਸੀ। ਖਾਸ ਗੱਲ ਇਹ ਹੈ ਕਿ ਉਸ ਵੀਡੀਓ ਵਿਚ ਇਕ ਵਿਅਕਤੀ ਇਹ ਕਹਿ ਰਿਹਾ ਹੈ ਕਿ ਗੱਡੀ ਮਾਲਕ ਚਾਹੁੰਦਾ ਹੈ ਕਿ ਉਸ ਦੀ ਗੱਡੀ ਪੂਰੇ ਇੰਦੌਰ ਵਿਚ ਯੂਨੀਕ ਦਿਖੇ। ਇਸਲਈ ਉਸ ਨੇ BMW ਨੂੰ 48,000 ਰੁਪਏ ਲਗਾ ਕੇ ਗੱਡੀ ‘ਤੇ ਕਲਰ ਕਰਕੇ ਮਾਡੀਫਾਈ ਕੀਤਾ ਸੀ। ਇਹ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਦਾ ਉਲੰਘਣ ਹੈ।