ਪਟਿਆਲਾ ਵਿਚ 5 ਅਪ੍ਰੈਲ ਨੂੰ ਹੋਏ ਖਿਡਾਰੀ ਧਰਮਿੰਦਰ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ‘ਚੋਂ 3 ਪਿਸਤੌਲ ਤੇ ਵਾਰਦਾਤ ਵਿਚ ਵਰਤੀਆਂ ਗਈਆਂ ਦੋ ਬਾਈਕਾਂ ਬਰਾਮਦ ਕੀਤੀਆਂ ਗਈਆਂ। ਪੁੱਛਗਿਛ ਤੋਂ ਬਾਅਦ ਐੱਸਐੱਸਪੀ ਨੇ ਖੁਲਾਸਾ ਕੀਤਾ ਕਿ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ। ਇਸ ਦੇ ਪਿੱਛੇ ਕਬੱਡੀ ਟੂਰਨਾਮੈਂਟ ਜਾਂ ਫਿਰ ਕਿਸੇ ਗੈਂਗਸਟਰ ਦੇ ਨਾਲ ਹੋਣ ਦਾ ਕੋਈ ਸਬੂਤ ਨਹੀਂ ਹੈ। ਫੜੇ ਗਏ ਨੌਜਵਾਨਾਂ ਨੂੰ ਰਿਮਾਂਡ ‘ਤੇ ਲੈ ਕੇ ਪੁਲਿਸ ਪੁੱਛਗਿਛ ਕਰ ਰਹੀ ਹੈ।
ਦੱਸ ਦੇਈਏ ਕਿ ਪਟਿਆਲਾ ਵਿਚ ਯੂਨੀਵਰਸਿਟੀ ਕੋਲ 5 ਅਪ੍ਰੈਲ ਨੂੰ ਰਾਤ ਨੂੰ ਗੋਲੀਆਂ ਮਾਰ ਕੇ ਕਬੱਡੀ ਕਲੱਬ ਦੇ ਪ੍ਰਧਾਨ ਤੇ ਖਿਡਾਰੀ ਧਰਮਿੰਦਰ ਦੀ ਹੱਤਿਆ ਕਰ ਦਿੱਤੀ ਸੀ।ਵਾਰਦਾਤ ਦੇ ਬਾਅਦ ਕਾਂਗਰਸ ਦੇ ਸਾਬਕਾ ਨਵਜੋਤ ਸਿੰਘ ਸਿੱਧੂ ਦੇ ਇਲਾਵਾ ਕਈ ਨੇਤਾਵਾਂ ਨੇ ਮ੍ਰਿਤਕ ਦੇ ਘਰ ਪਹੁੰਚ ਕੇ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਪੁਲਿਸ ‘ਤੇ ਵੀ ਗੰਭੀਰ ਦੋਸ਼ ਲਗਾਏ ਜਾ ਰਹੇ ਸਨ। ਮੁੱਦੇ ਨੂੰ ਸਿਆਸੀ ਹੁੰਦਾ ਦੇਖ ਪੁਲਿਸ ਵੀ ਦਬਾਅ ਵਿਚ ਸੀ। ਵਾਰਦਾਤ ਦੇ ਪੰਜ ਦਿਨ ਬਾਅਦ ਪੁਲਿਸ ਨੇ 4 ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਰਮਿੰਦਰ ਹੱਤਿਆਕਾਂਡ ਵਿਚ ਨਵੀਨ ਸ਼ਰਮਾ ਉਰਫ ਰਵੀ, ਪਿੰਡ ਬਠੋਈ ਖੁਰਦ, ਵਰਿੰਦਰ ਸਿੰਘ ਬਾਵਾ ਬਠੋਈ ਖੁਰਦ, ਪ੍ਰੀਤਪਾਲ ਸਿੰਘ ਮੀਰਾਪੁਰੀਆ ਤੇ ਬਹਾਦੁਰ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ 32 ਬੋਰ ਦੀਆਂ 2 ਪਿਸਤੌਲਾਂ ਤੇ 7 ਰਾਊਂਡ ਕਾਰਤੂਸ ਤੇ ਇਆਕ 315 ਬੋਰ ਦੀ ਪਿਸਤੌਲ ਤਿੰਨ ਕਾਰਤੂਸ ਬਰਾਮਦ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
SSP ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਲੋਕਾਂ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦੀ ਮਦਦ ਕੀਤੀ ਸੀ ਜਾਂ ਫਿਰ ਇਨ੍ਹਾਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਡਾ. ਨਾਨਕ ਸਿੰਘ ਨੇ ਦੱਸਿਆ ਕਿ ਧਰਮਿੰਦਰ ਦੀ ਹੱਤਿਆ ਵਿਚ ਨਾ ਤਾਂ ਕਿਸੇ ਗੈਂਗਸਟਰ ਗਰੁੱਪ ਦਾ ਹੱਥ ਹੈ ਤੇ ਨਾ ਹੀ ਇਸ ਕਤਲ ਵਿਚ ਕਬੱਡੀ ਟੂਰਨਾਮੈਂਟ ਜਾਂ ਕਬੱਡੀ ਖੇਡ ਨਾਲ ਕੋਈ ਸਬੰਧ ਹੈ ਸਗੋਂ ਇਹ ਸਿਰਫ ਤੇ ਸਿਰਫ ਪੁਰਾਣੀ ਰੰਜਿਸ਼ ਦੇ ਚੱਲਦੇ ਹੋਇਆ ਇਕ ਮਰਡਰ ਹੈ। ਫੜੇ ਗਏ ਚੋਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।