ਪੰਜਾਬ ਦੇ ਅੰਮ੍ਰਿਤਸਰ ਵਿਚ ਭਗਤਾਂ ਵਾਲਾ ਦਾਣਾ ਮੰਡੀ ਵਿਚ ਕਣਕ ਦੀ ਰਸਮੀ ਸ਼ੁਰੂਆਤ ਲਈ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਅਜਨਾਲਾ ਦੇ ਇੱਕ ਕਿਸਾਨ ਗੁਰਪ੍ਰੀਤ ਸਿੰਘ ਨੇ ਘੇਰ ਲਿਆ। ਉਸ ਨੇ ਕਿਹਾ ਕਿ ਅਸੀਂ ਖੁਦ ਦੀ ਜੇਬ ਤੋਂ ਪੈਸਾ ਖਰਚ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ ਪਰ ਫਿਰ ਵੀ ਰੇਟ ਪਿੰਡ ਤੋਂ ਘੱਟ ਮਿਲ ਰਹੇ ਹਨ ਤਾਂ ਫਿਰ ਕੀ ਫਰਕ ਰਹਿ ਜਾਵੇਗਾ।
ਅਜਨਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿਚ ਕਣਕ ਦਾ ਰੇਟ 7000 ਰੁਪਏ ਮਿਲ ਰਿਹਾ ਹੈ ਤੇ ਸ਼ਹਿਰ ਆ ਕੇ 5200 ਰੁਪਏ ਵਿਚ ਕਿਉਂ ਵੇਚੇ। ਉਨ੍ਹਾਂ ਕਿਹਾ ਕਿ ਉਹ ਪੜ੍ਹੇ ਲਿਖੇ ਹਨ। ਖੁਦ ਸਰ੍ਹੋਂ ਨੂੰ ਲੱਦ ਕੇ ਲੈ ਕੇ ਆਏ ਪਰ ਇਥੇ ਆ ਕੇ ਇੰਨਾ ਰੇਟ ਘੱਟ ਮਿਲ ਰਿਹਾ ਹੈ। ਇਸ ਲਈ ਇਥੋਂ ਦੇ ਨੌਜਵਾਨ ਬਾਹਰ ਜਾ ਰਹੇ ਹਨ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਏ ਹੋਏ ਅਜੇ ਸਿਰਫ 10 ਦਿਨ ਹੀ ਹੋਏ ਹਨ ਤਾਂ ਕਿਸਾਨ ਨੇ ਕਿਹਾ ਕਿ ਜੇਕਰ ਤੁਹਾਨੂੰ ਜਿਤਾਉਣ ਦਾ ਮੁੱਲ ਨਹੀਂ ਮਿਲੇਗਾ ਤਾਂ ਕੀ ਫਾਇਦਾ ਹੋਵੇਗਾ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਨ੍ਹਾਂ ਨੂੰ ਆਪਣੀ ਕਣਕ ਦੇ ਕੋਲ ਲੈ ਗਿਆ ਜਿਥੇ ਮਾਰਕੀਟ ਕਮੇਟੀ ਦੇ ਪ੍ਰਧਾਨ ਨੇਕਿਹਾ ਕਿ ਕਣਕ ਵਿਚ ਨਮੀ ਘੱਟ ਹੋਣ ਕਾਰਨ ਰੇਟ ਘੱਟ ਹੁੰਦਾ ਹੈ ਤਾਂ ਕਿਸਾਨ ਨੇ ਕਿਹਾ ਕਿ ਇੱਕ ਕਿਸਾਨ ਦੀ ਸੁੱਕੀ ਕਣਕ 15 ਦਿਨ ਇਥੇ ਪਈ ਰਹੀ ਫਿਰ ਉਹ ਉਸ ਨੂੰ ਲੱਦ ਕੇ ਵਾਪਸ ਲੈ ਕੇ ਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਤੋਂ 17 ਅਪ੍ਰੈਲ ਤੱਕ MSP ਗਾਰੰਟੀ ਹਫ਼ਤਾ ਮਨਾਉਣ ਦਾ ਐਲਾਨ’
ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਕਣਕ ਦੀ ਖਰੀਦ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਝਾ ਵਿਚ ਕਣਕ ਦੇਰੀ ਨਾਲ ਆਉਂਦੀ ਹੈ ਪਰ ਸੂਬੇ ਵਿਚ 5.5 ਲੱਖ ਟਨ ਕਣਕ ਪਹਿਲਾਂ ਹੀ ਆ ਚੁੱਕਾ ਹੈ ਤੇ 4.3 ਲੱਖ ਟਨ ਦੀ ਖਰੀਦ ਹੋ ਚੁੱਕੀ ਹੈ। ਕਈ ਮੰਡੀਆਂ ਵਿਚ ਕਣਕ ਦੀ ਸਫਾਈ ਦੇ ਬਾਅਦ ਆਉਣ ਵਾਲੇ ਦਿਨ ਹੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਤੇ ਡੀਸੀ ਸੂਦਨ ਵੀ ਮੌਜੂਦ ਸਨ।