ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲਿਊਬਰਗ ਦੀਆਂ ਅਰਬਪਤੀਆਂ ਦੀ ਲਿਸਟ ਵਿਚ ਉਨ੍ਹਾਂ ਨੂੰ ਇਹ ਥਾਂ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਲਿਸਟ ਵਿਚ ਸ਼ਾਮਲ ਟੌਪ ਦੇ 10 ਅਮੀਰਾਂ ਦੇ ਨਾਲ-ਨਾਲ 100 ਅਰਬ ਡਾਲਰ ਤੋਂ ਵੱਧ ਜਾਇਦਾਦ ਵਾਲਿਆਂ ਦੇ ਗਰੁੱਪ ਵਿਚ ਉਹ ਇਕੱਲੇ ਭਾਰਤੀ ਹਨ। ਇਕ ਸਮੇਂ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਰਹੇ ਮੁਕੇਸ਼ ਅੰਬਾਨੀ ਤੋਂ ਉਨ੍ਹਾਂ ਦੀ ਦੌਲਤ 20 ਅਰਬ ਡਾਲਰ ਤੋਂ ਵੱਧ ਚੁੱਕੀ ਹੈ।
ਅਡਾਨੀ ਦੀ ਸੰਪਤੀ ਵਿਚ ਆਇਆ ਇਹ ਉਛਾਲ ਉਨ੍ਹਾਂ ਦੀਆਂ ਕੰਪਨੀਆਂ ਦੇ ਸਟਾਕਸ ਵਿਚ ਆਈ ਤੇਜ਼ੀ ਦੀ ਵਜ੍ਹਾ ਨਾਲ ਦੇਖਣ ਨੂੰ ਮਿਲੀ ਹੈ। ਗਰੁੱਪ ਦੀਆਂ ਕਈ ਕੰਪਨੀਆਂ ਦੇ ਸਟਾਕਸ ਆਪਣੇ ਨਵੇਂ ਰਿਕਾਰਡ ਪੱਧਰਾਂ ‘ਤੇ ਪਹੁੰਚ ਗਏ ਹਨ। ਫਿਲਹਾਲ ਗੌਤਮ ਅਡਾਨੀ ਦੀ ਕੁੱਲ ਜਾਇਦਾਦ 118 ਅਰਬ ਡਾਲਰ ਦੇ ਪੱਧਰ ਤੋਂ ਉਪਰ ਪਹੁੰਚ ਚੁੱਕਾ ਹੈ।
ਬਲਿਊਬਰਗ ਇੰਡੈਕਸ ਮੁਤਾਬਕ ਫਿਲਹਾਲ ਗੌਤਮ ਅਡਾਨੀ ਦੀ ਕੁੱਲ ਸੰਪਤੀ 118 ਅਰਬ ਡਾਲਰ ਦੇ ਪੱਧਰ ‘ਤੇ ਹੈ। ਇੱਕ ਸਾਲ ਵਿਚ ਉਨ੍ਹਾਂ ਦੀ ਸੰਪਤੀ 57 ਅਰਬ ਡਾਲਰ ਵਧੀਹੈ। ਉਥੇ ਸਾਲ 2022 ਵਿਚ ਹੁਣ ਤੱਕ ਕਮਾਈ ਦੇ ਮਾਮਲਿਆਂ ਵਿਚ ਗੌਤਮ ਅਡਾਨੀ ਟੌਪ ‘ਤੇ ਹਨ। ਸਾਲ 2022 ‘ਚ ਟੌਪ 50 ਅਰਬਪਤੀਆਂ ਵਿਚ ਸਿਰਫ 12 ਦੀ ਸੰਪਤੀ ਵਧੀ ਹੈ। ਇਸ ‘ਚੋਂ ਗੌਤਮ ਅਡਾਨੀ 41.6 ਅਰਬ ਡਾਲਰ ਦੀ ਬੜ੍ਹਤ ਨਾਲ ਸਭ ਤੋਂ ਅੱਗੇ ਹਾ। ਉਨ੍ਹਾਂ ਦੇ ਬਾਅਦ 18 ਅਰਬ ਡਾਲਰ ਦੀ ਕਮਾਈ ਦੇ ਨਾਲ ਵਾਰੇਨ ਬਫੇ ਦੂਜੇ, 9.21 ਅਰਬ ਡਾਲਰ ਦੀ ਕਮਾਈ ਦੇ ਨਾਲ ਅਮਰੀਕਾ ਦੇ ਕੇਨ ਗ੍ਰਿਫਿਨ ਤੀਜੇ ਅਤੇ 7.45 ਅਰਬ ਡਾਲਰ ਦੀ ਬੜ੍ਹਤ ਨਾਲ ਮੁਕੇਸ਼ ਅੰਬਾਨੀ ਚੌਥੇ ਸਥਾਨ ‘ਤੇ ਹੈ। ਗੌਤਮ ਅਡਾਨੀ ਨੇ 4 ਅਪ੍ਰੈਲ ਨੂੰ ਹੀ 100 ਅਰਬ ਡਾਲਰ ਦੇ ਗਰੁੱਪ ‘ਚ ਐਂਟਰੀ ਲਈ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਫਿਲਹਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿਚ ਟੌਪ ‘ਤੇ ਏਲੋਨ ਮਸਕ ਹਨ ਜਿਨ੍ਹਾਂ ਦੀ ਨੈੱਟਵਰਥ 249 ਅਰਬ ਡਾਲਰ ਹੈ। ਮਸਕ ਨੂੰ ਇਸ ਸਾਲ ਹੁਣ ਤੱਕ 21 ਅਰਬ ਡਾਲਰ ਦਾ ਘਾਟਾ ਹੋ ਚੁੱਕਾ ਹੈ। ਦੂਜੇ ਸਥਾਨ ‘ਤੇ ਜੇਫ ਬੇਜੋਸ ਹੈ ਜਿਨ੍ਹਾਂ ਦੀ ਕੁੱਲ ਨੈਟਵਰਥ 176 ਅਰਬ ਡਾਲਰ ਹੈ। ਬੇਜੋਸ ਨੂੰ ਵੀ ਇਸ ਸਾਲ ਹੁਣ ਤੱਕ ਨੁਕਸਾਨ ਉਠਾਉਣਾ ਪਿਆ ਹੈ ਅਤੇ ਸਾਲ 2022 ਵਿਚ ਉਨ੍ਹਾਂ ਦੀ ਸੰਪਤੀ 16.7 ਅਰਬ ਡਾਲਰ ਘੱਟ ਗਈ ਹੈ। ਤੀਜੇ ਸਥਾਨ ‘ਤੇ ਫਰਾਂਸ ਦੇ ਬਰਨਾਰਡ ਆਰਨਾਲਟ ਹਨ ਜਿਨ੍ਹਾਂ ਦੀ ਨੈਟਵਰਥ 139 ਅਰਬ ਡਾਲਰ ਹੈ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਭੁੱਚੋ ਮੰਡੀ ਸਟੇਸ਼ਨ ‘ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲਗੱਡੀਆਂ
ਇਸ ਸਾਲ ਇਨ੍ਹਾਂ ਨੇ ਹੀ ਸਭ ਤੋਂ ਵਧ ਨੁਕਸਾਨ ਉਠਾਇਆ ਹੈ। ਬਿਲ ਗੇਟਸ ਚੌਥੇ ਸਥਾਨ ‘ਤੇ ਹੈ ਅਤੇ ਉਨ੍ਹਾਂ ਦੀ ਸੰਪਤੀ 130 ਅਰਬ ਡਾਲਰ ਦੇ ਪੱਧਰ ‘ਤੇ ਹੈ। ਬਿਲ ਗੇਟਸ ਨੂੰ ਵੀ ਇਸ ਸਾਲ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਸੰਪਤੀ 8 ਅਰਬ ਡਾਲਰ ਤੋਂ ਵੱਧ ਘੱਟ ਗਈ ਹੈ। 5ਵੇਂ ਨੰਬਰ ‘ਤੇ ਵਾਰੇਨ ਬਫੇ ਹੈ ਜਿਨ੍ਹਾਂ ਦੀ ਕੁੱਲ ਸੰਪਤੀ 127 ਅਰਬ ਡਾਲਰ ਦੇ ਪੱਧਰ ‘ਤੇ ਹੈ ਅਤੇ ਇਸ ‘ਚ ਇਸ ਸਾਲ 18 ਅਰਬ ਡਾਲਰ ਤੋਂ ਵੱਧ ਦੀ ਬੜ੍ਹਤ ਦਰਜ ਹੋਈ।