ਐੱਮਐੱਨਐੱਸ ਦੇ ਨੇਤਾ ਰਾਜ ਠਾਕਰੇ ਹਮੇਸ਼ਾ ਆਪਣੀ ਗੱਲ ਬੜੀ ਬੇਬਾਕੀ ਨਾਲ ਬੋਲਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਰਾਜ ਠਾਕਰੇ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਮਹਾਰਾਸ਼ਟਰ ਸਰਕਾਰ ਦੇ ਸੂਤਰਾਂ ਮੁਤਾਬਕ ਰਾਜ ਠਾਕਰੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।
ਅਸਲ ਵਿੱਚ ਰਾਜ ਠਾਕਰੇ ਨੇ ਮੰਗਲਵਾਰ ਨੂੰ ਇਕ ਜਨਸਭਾ ਦੌਰਾਨ ਤਲਵਾਰ ਚੁੱਕੀ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਹਿਤ ਕੰਬੋਜ, ਅਸਲਮ ਸ਼ੇਖ, ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਵਰਸ਼ਾ ਗਾਇਕਵਾੜ ‘ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਰਾਜ ਠਾਕਰੇ ਨੇ ਰਾਜ ਸਰਕਾਰ ਨੂੰ 3 ਮਈ ਤੱਕ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਲਈ ਕਿਹਾ ਹੈ। ਮਨਸੇ ਸਮਰਥਕਾਂ ਦੀ ਭਾਰੀ ਭੀੜ ਨੂੰ ਸੰਬੋਧਿਤ ਕਰਦੇ ਹੋਏ ਠਾਕਰੇ ਨੇ ਕਿਹਾ ਕਿ ਜੇਕਰ ਲਾਊਡਸਪੀਕਰ ਨਾ ਹਟਾਏ ਗਏ ਤਾਂ ਉਨ੍ਹਾਂ ਦੀ ਪਾਰਟੀ ਦੇ ਸਾਰੇ ਵਰਕਰ ਮਸਜਿਦਾਂ ਦੇ ਸਾਹਮਣੇ ਲਾਊਡਸਪੀਕਰਾਂ ਤੋਂ ਹਨੂੰਮਾਨ ਚਾਲੀਸਾ ਵਜਾਉਣਾ ਸ਼ੁਰੂ ਕਰ ਦੇਣਗੇ। ਰਾਜ ਠਾਕਰੇ ਨੇ ਮੰਗਲਵਾਰ ਦੀ ਰੈਲੀ ਵਿੱਚ ਕਿਹਾ, ‘ਜੇਕਰ ਰਾਜ ਸਰਕਾਰ ਕਾਰਵਾਈ ਨਹੀਂ ਕਰਦੀ ਹੈ ਅਤੇ ਸਾਰੇ ਲਾਊਡਸਪੀਕਰਾਂ ਨੂੰ ਨਹੀਂ ਹਟਾਉਂਦੀ ਹੈ, ਤਾਂ ਉਸ ਨੂੰ ਜਾਂ ਉਨ੍ਹਾਂ ਦੀ ਪਾਰਟੀ ਨੂੰ ਅਗਲੀ ਕਾਰਵਾਈ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ’।
ਦੱਸ ਦੇਈਏ ਕਿ ਰਾਜ ਠਾਕਰੇ ਮਸਜਿਦਾਂ ‘ਚ ਲਾਊਡ ਸਪੀਕਰਾਂ ਦੀ ਉੱਚੀ ਆਵਾਜ਼ ਨੂੰ ਲੈ ਕੇ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਰਾਜ ਠਾਕਰੇ ਹਿੰਦੂਤਵ ਦੇ ਮੁੱਦੇ ‘ਤੇ ਸ਼ਿਵ ਸੈਨਾ ‘ਤੇ ਵੀ ਨਿਸ਼ਾਨਾ ਸਾਧ ਰਹੇ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”