ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਲਿਫਟ ਲੈ ਕੇ ਕਾਰ ਚਾਲਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਲੁੱਟਮਾਰ ਕਰਨ ਵਾਲੀ ਮਹਿਲਾ ਗੈਂਗ ਦਾ ਖੁਲਾਸਾ ਹੋਇਆ ਹੈ। ਪੁਲਿਸ ਨੇ ਮਹਿਲਾ ਨਾਲ ਉਸ ਦੇ ਚਾਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੇ ਟੀਵੀ ਸੀਰੀਅਲ ਕ੍ਰਾਈਮ ਪੈਟਰੋਲ ਤੋਂ ਲੁੱਟ ਦਾ ਤਰੀਕਾ ਸਿੱਖਿਆ ਸੀ।ਹੁਣ ਤੱਕ ਲਗਭਗ 100 ਵਾਰਦਾਤਾਂ ਦਾ ਖੁਲਾਸਾ ਹੋ ਚੁੱਕਾ ਹੈ। ਪੁੱਛਗਿਛ ਤੋਂ ਬਾਅਦ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਵਿਚ ਭੋਪਾਲ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਮਾਮਲਾ ਰਾਤੀਬੜ ਇਲਾਕੇ ਦਾ ਹੈ। ਫਰਿਆਦੀ ਅਰੁਣ ਰਾਏ ਨੇ ਰਾਤੀਬੜ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਅਣਜਾਣ ਮਹਿਲਾ ਨੇ ਭਦਭਦਾ ਕੋਲ ਉਸ ਦੀ ਸੈਂਟਰੋ ਕਾਰ ਵਿਚ ਲਿਫਟ ਲਈ ਤੇ ਇਸ ਤੋਂ ਬਾਅਦ ਆਪਣੇ ਸਾਥੀਆਂ ਨਾਲ ਸੁੰਨਸਾਨ ਇਲਾਕੇ ਵਿਚ ਮਾਰਕੁੱਟ ਕਰਕੇ ਲੁੱਟਮਾਰ ਕੀਤੀ ਤੇ ਪੈਸੇ ਖੋਹ ਲਏ।
ਦੋਸ਼ੀ ਉਸ ਦੀ ਕਾਰ ਨਹੀਂ ਲੈ ਗਏ ਸਨ। ਇਸ ਸ਼ਿਕਾਇਤ ‘ਤੇ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਵਾਇਰਲੈੱਸ ਜ਼ਰੀਏ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਮੁਲਾਜ਼ਮਾਂ ਦੀ ਵਧਦੀ ਸਰਗਰਮੀ ਨੂੰ ਦੇਖਦਿਆਂ ਗੈਂਗ ਹਬੀਬਗੰਜ ਮਸਜਿਦ ਗੋਵਿੰਦਪੁਰਾ ਕੋਲ ਗੱਡੀ ਨੂੰ ਲਾਵਾਰਿਸ ਹਾਲਤ ਵਿਚ ਛੱਡ ਕੇ ਭੱਜ ਗਏ। ਪੁਲਿਸ ਨੇ ਕਾਰ ਨੂੰ ਬਰਾਮਦ ਕੀਤਾ। ਸੀਸੀਟੀਵੀ ਦੀ ਮਦਦ ਨਾਲ ਦੋਸ਼ੀ ਮਹਿਲਾ ਤੇ ਉਸ ਦੀ ਗੈਂਗ ਦੀ ਪਛਾਣ ਕੀਤੀ ਗਈ। ਪੁਲਿਸ ਨੇ ਰਾਤੀਬੜ ਇਲਾਕੇ ਵਿਚ ਜਾਲ ਵਿਛਾ ਕੇ ਮਹਿਲਾ ਤੇ ਉਸ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।
ਪੁੱਛਗਿਛ ਵਿਚ ਮਹਿਲਾ ਦੋਸ਼ੀ ਨੇ ਦੱਸਿਆ ਕਿ ਉਸ ਦੁਆਰਾ ਕਿਤੇ ਹਨ੍ਹੇਰੇ ਵਿਚ ਖੜ੍ਹੇ ਹੋ ਕੇ ਰਾਹ ਚੱਲਦੇ ਫੋਰ ਵ੍ਹੀਲਰ ਵਾਹਨ ਨੂੰ ਰੋਕ ਕੇ ਕਿਸੇ ਪ੍ਰੇਸ਼ਾਨੀ ਦਾ ਬਹਾਨਾ ਬਣਾ ਕੇ ਕੁਝ ਦੂਰ ਛੱਡਣ ਨੂੰ ਕਿਹਾ ਜਾਂਦਾ ਸੀ। ਹਨ੍ਹੇਰਾ ਦੇਖ ਕੇ ਉਸ ਦੇ ਹੋਰ ਸਾਥੀ ਗੱਡੀ ਨੂੰ ਘੇਰ ਕੇ ਵਾਹਨ ਚਾਲਕ ਦੀ ਮਾਰਕੁੱਟ ਕਰਕੇ ਦੋਸ਼ੀ ਨੂੰ ਬਦਨਾਮ ਕਰਨ ਦੀ ਧਮਕੀ ਦਿੰਦੇ ਸਨ ਤੇ ਫਿਰ ਪੈਸੇ ਖੋਹ ਲੈਂਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”