ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦਿੱਲੀ ‘ਚ PNG ਦੀਆਂ ਕੀਮਤਾਂ ‘ਚ ਵਾਧੇ ਦੇ 12 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ CNG ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਸੀਐਨਜੀ ਦੀ ਕੀਮਤ ਵਿੱਚ 2.50 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦਿੱਲੀ ਵਿੱਚ ਇੱਕ ਕਿਲੋ ਸੀਐਨਜੀ ਦੀ ਕੀਮਤ 71.61 ਰੁਪਏ ਹੋ ਗਈ ਹੈ।
ਇਸ ਵਿਚਕਾਰ ਐਲਪੀਜੀ ਵਜੋਂ ਵਰਤੀ ਜਾਣ ਵਾਲੀ ਪੀਐਨਜੀ ਵੀ ਮਹਿੰਗੀ ਹੋ ਗਈ ਹੈ। ਸਰਕਾਰ ਨੇ ਹੁਣ ਪੀਐਨਜੀ ਦੀ ਕੀਮਤ 4.25 ਰੁਪਏ ਵਧਾ ਦਿੱਤੀ ਹੈ। ਦਿੱਲੀ-ਐਨਸੀਆਰ ਵਿੱਚ ਪੀਐਨਜੀ ਸਪਲਾਈ ਕਰਨ ਵਾਲੀ ਆਈਜੀਐਲ ਕੰਪਨੀ ਮੁਤਾਬਕ ਨਵਾਂ ਵਾਧਾ 14 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਵੀਰਵਾਰ ਤੋਂ ਪੀਐਨਜੀ ਦੀ ਕੀਮਤ 45.96 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (ਐਸਸੀਐਮ) ਹੋ ਗਈ ਹੈ। ਹੁਣ ਪੀਐਨਜੀ ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ‘ਚ ਉਸੇ ਕੀਮਤ ‘ਤੇ ਉਪਲਬਧ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਕਰੀਬ 15 ਦਿਨਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਪੀਐਨਜੀ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਕਰੀਬ 10 ਦਿਨ ਪਹਿਲਾਂ ਪੀਐਨਜੀ ਦੀਆਂ ਕੀਮਤਾਂ ਵਿੱਚ 5.85 ਰੁਪਏ ਦਾ ਵਾਧਾ ਕੀਤਾ ਗਿਆ ਸੀ। ਪਹਿਲਾਂ ਆਈਜੀਐੱਲ 6 ਅਪ੍ਰੈਲ ਤੋਂ ਪੀਐਨਜੀ ਨੂੰ 41.50 ਰੁਪਏ ਪ੍ਰਤੀ ਐੱਸਸੀਐੱਮ ਦੇ ਹਿਸਾਬ ਨਾਲ ਵੇਚ ਰਿਹਾ ਸੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”