ਕਾਲਿੰਦੀ ਕੁੰਜ ਥਾਣਾ ਖੇਤਰ ‘ਚ ਬੁੱਧਵਾਰ ਨੂੰ ਯਮੁਨਾ ਨਦੀ ਦੇ ਇਕ ਘਾਟ ‘ਤੇ ਖੇਡਦੇ ਹੋਏ ਚਾਰ ਬੱਚੇ ਨਦੀ ‘ਚ ਚਲੇ ਗਏ ਅਤੇ ਡੂੰਘੇ ਪਾਣੀ ‘ਚ ਜਾਣ ਕਾਰਨ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਪੰਜ ਗੋਤਾਖੋਰ ਬੱਚਿਆਂ ਦੀ ਭਾਲ ‘ਚ ਲੱਗੇ ਹੋਏ ਹਨ।
ਨਦੀ ਦੇ ਕੰਢੇ ਬੱਚਿਆਂ ਦੇ ਕੱਪੜੇ ਅਤੇ ਚੱਪਲਾਂ ਦੇ ਚਾਰ ਜੋੜੇ ਦੇਖੇ ਗਏ ਪਰ ਬੱਚੇ ਨਹੀਂ ਮਿਲੇ। ਪੁਲਿਸ ਨੇ ਗੋਤਾਖੋਰਾਂ, ਫਾਇਰ ਬ੍ਰਿਗੇਡ ਸਮੇਤ ਐਂਬੂਲੈਂਸ ਨੂੰ ਮੌਕੇ ‘ਤੇ ਬੁਲਾਇਆ ਅਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਬਚਾਅ ਟੀਮ ਨੂੰ ਜਿਸ ਬੱਚੇ ਦੀ ਲਾਸ਼ ਮਿਲੀ ਹੈ, ਉਸ ਦੀ ਪਛਾਣ 13 ਸਾਲਾ ਫਰਹਾਨ ਵਜੋਂ ਹੋਈ ਹੈ। ਪੁਲਸ ਮੁਤਾਬਕ ਯਮੁਨਾ ਦੇ ਕਿਨਾਰੇ ਖੇਡ ਰਹੇ ਚਾਰ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਬੁੱਧਵਾਰ ਸ਼ਾਮ ਨੂੰ ਮਿਲੀ। ਮੌਕੇ ’ਤੇ ਪੁੱਜੀ ਪੁਲੀਸ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਮੁਹੰਮਦ ਅਲੀ ਆਪਣੇ ਤਿੰਨ ਸਾਥੀਆਂ ਨਾਲ ਯਮੁਨਾ ਦੇ ਕਿਨਾਰੇ ਵਿਸ਼ਵਕਰਮਾ ਘਾਟ ’ਤੇ ਖੇਡਣ ਆਇਆ ਸੀ ਪਰ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ। ਦੇਰ ਰਾਤ ਤੱਕ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ। ਅਜੇ ਤੱਕ ਮੁਹੰਮਦ ਅਲੀ, ਸਾਹਿਲ ਅਤੇ ਰੇਹਾਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਦਿੱਲੀ ਪੁਲਿਸ, ਦਿੱਲੀ ਫਾਇਰ ਸਰਵਿਸ, ਐਨਡੀਆਰਐਫ ਦੀ ਟੀਮ ਇਸ ਕਾਰਵਾਈ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਗੋਤਾਖੋਰਾਂ ਦੀ ਟੀਮ ਵੀ ਬੱਚਿਆਂ ਦੀ ਭਾਲ ਕਰ ਰਹੀ ਹੈ। ਗੋਤਾਖੋਰ ਇਕ-ਇਕ ਕਰਕੇ ਨਦੀ ਵਿਚ ਜਾ ਰਹੇ ਹਨ ਅਤੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਐਨਡੀਆਰਐਫ ਦੀ ਕਿਸ਼ਤੀ ਵੀ ਨਦੀ ਵਿੱਚ ਕਾਫੀ ਦੂਰ ਜਾ ਰਹੀ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਬੱਚੇ ਵਹਿ ਗਏ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”