ਗੁਜਰਾਤ ਵਿਚ ਹੁਣ ਤੋਂ ਕੁਝ ਹੀ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣ ਤਿਆਰੀਆਂ ਵਿਚ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਪਾਰਟੀ ‘ਤੇ ਖੁਦ ਦੀ ਅਣਦੇਖੀ ਦਾ ਦੋਸ਼ ਲਗਾਉਂਦੇ ਹੋਏ ਇਹ ਸੰਕੇਤ ਦਿੱਤਾ ਹੈ ਕਿ ਪਾਰਟੀ ਅੰਦਰ ਸਭ ਠੀਕ ਨਹੀਂ ਚੱਲ ਰਿਹਾ ਹੈ। ਹਾਰਦਿਕ ਪਟੇਲ ਨੇ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ‘ਤੇ ਉਨ੍ਹਾਂ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਹਾਰਦਿਕ ਨੇ ਕਿਹਾ ਕਿ ‘ਪਾਰਟੀ ਵਿਚ ਮੇਰੀ ਸਥਿਤੀ ਇਕ ਅਜਿਹੇ ਨਵਵਿਆਹੇ ਦੁਲਹੇ ਦੀ ਤਰ੍ਹਾਂ ਹਾ ਜਿਸ ਦੀ ਨਸਬੰਦੀ ਕਰਾ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸੱਚ ਬੋਲਣਾ ਗੁਨਾਹ ਹੈ ਤਾਂ ਮੈਂ ਗੁਨਾਹਗਾਰ ਹਾਂ।’
2015 ‘ਚ ਗੁਜਰਾਤ ਵਿਚ ਪਾਟੀਦਾਰ ਭਾਈਚਾਰੇ ਦੇ ਵੱਡੇ ਨੇਤਾ ਵਜੋਂ ਉਭਰੇ ਹਾਰਦਿਕ ਪਟੇਲ ਮਾਰਚ 2019 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਜੁਲਾਈ 2020 ਵਿੱਚ ਸਿਰਫ਼ 26 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਇਸ ਤੋਂ ਬਾਅਦ ਪਾਰਟੀ ਵਿਚ ਨਜ਼ਰਅੰਦਾਜ਼ ਕੀਤੇ ਜਾਣ ਦਾ ਇਹ ਉਹ ਦੋਸ਼ ਲਗਾ ਰਹੇ ਹਨ। ਹਾਰਦਿਕ ਨੇ ਵੱਡਾ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੈਠਕ ਵਿਚ ਨਹੀਂ ਬੁਲਾਇਆ ਜਾਂਦਾ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਨਹੀਂ ਲਈ ਜਾਂਦੀ। ਅਜਿਹੇ ਵਿਚ ਇਸ ਅਹੁਦੇ ਦਾ ਕੀ ਫਾਇਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਕਾਂਗਰਸ ਪਾਰਟੀ ਵਿਚ ਘਮਾਸਾਨ ਨੂੰ ਲੈ ਕੇ ਹਾਰਦਿਕ ਪਟੇਲ ਦਾ ਨਵਾਂ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਚ ਬੋਲਣਾ ਗੁਨਾਹ ਹੈ ਤਾਂ ਮੈਨੂੰ ਗੁਨਾਹਗਾਰ ਮੰਨਿਆ ਜਾਵੇ। ਗੁਜਰਾਤ ਦੀ ਜਨਤਾ ਸਾਡੇ ਤੋਂ ਉਮੀਦਾਂ ਰੱਖਦੀ ਹੈ, ਸਾਨੂੰ ਉਨ੍ਹਾਂ ‘ਤੇ ਖਰਾ ਉਤਰਨਾ ਹੈ। ਪਾਰਟੀ ਅੰਦਰ ਛੋਟੇ-ਮੋਟੇ ਝਗੜੇ ਤਾਂ ਚੱਲਦੇ ਹੀ ਰਹਿੰਦੇ ਹਨ ਪਰ ਸਾਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਹੁਣ ਤੱਕ ਕਾਂਗਰਸ ਨੂੰ 100 ਫੀਸਦੀ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਵੀ ਦੇਵਾਂਗਾ। ਅਸੀਂ ਗੁਜਰਾਤ ਵਿਚ ਬੇਹਤਰ ਵਿਕਾਸ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ, ਉਤਰਾਖੰਡ ‘ਚ 2 ਗੈਂਗਸਟਰ ਕੀਤੇ ਕਾਬੂ
ਕਾਂਗਰਸ ਅਗਵਾਈ ‘ਤੇ ਫੈਸਲੇ ਲੈਣ ‘ਚ ਦੇਰੀ ਦਾ ਦੋਸ਼ ਲਗਾ ਚੁੱਕੇ ਹਾਰਦਿਕ ਨੇ ਫਿਰ ਤੋਂ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜਿੰਨਾ ਜਲਦੀ ਹੋ ਸਕੇ ਫੈਸਲੇ ਲੈਣੇ ਚਾਹੀਦੇ ਹਨ। ਹਾਰਦਿਕ ਨੇ ਪਾਟੀਦਾਰ ਨੇਤਾ ਨਰੇਸ਼ ਪਟੇਲ ਨੂੰ ਕਾਂਗਰਸ ‘ਚ ਸ਼ਾਮਲ ਕੀਤੇ ਜਾਣ ਦਾ ਮੁੱਦਾ ਉਠਾਉਂਦੇ ਹੋਏ ਬੁੱਧਵਾਰ ਨੂੰ ਸਾਫ ਕਿਹਾ ਸੀ ਕਿ ਕਾਂਗਰਸ ਵਿਚ ਫੈਸਲਾ ਲੈਣ ਦੀ ਸ਼ਕਤੀ ਦੀ ਘਾਟ ਹੈ। ਕੇਂਦਰ ਤੇ ਸੂਬੇ ਵਿਚ ਨੇਤਾ ਜ਼ਿਆਦਾ ਹੋਣ ਕਾਰਨ ਫੈਸਲਾ ਨਹੀਂ ਹੋ ਪਾਉਂਦਾ। ਉਨ੍ਹਾਂ ਨੇ ਕਾਂਗਰਸ ਨੇਤਾਵਾਂ ‘ਤੇ ਪਾਟੀਦਾਰ ਸਮਾਜ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਚੇਤਾਵਨੀ ਵੀ ਦਿੱਤੀ ਸੀ।