ਭਾਰਤੀ-ਅਮਰੀਕੀ ਪੱਤਰਕਾਰ ਤੇ ਵੈਸ਼ਵਿਕ ਮਾਮਲਿਆਂ ਦੇ ਜਾਣਕਾਰ ਫਰੀਦ ਜਕਾਰੀਆ ਨੇ ਰੂਸ-ਯੂਕਰੇਨ ਜੰਗ ਅਤੇ ਇਸ ਦੇ ਦੁਨੀਆ ਭਰ ਵਿਚ ਅਸਰ ਨੂੰ ਲੈ ਕੇ ਅਹਿਮ ਗੱਲਾਂ ਕਹੀਆਂ ਹਨ। ਰੂਸ-ਯੂਕਰੇਨ ਜੰਗ ਵਿਚ ਚੀਨ ਦੀ ਭੂਮਿਕਾ ਨੂੰ ਲੈ ਕੇ ਜਕਾਰੀਆ ਨੇ ਕਿਹਾ ਕਿ ਚੀਨ ਨੇ ਰੂਸ ਦਾ ਸਮਰਥਨ ਤਾਂ ਕੀਤਾ ਹੈ ਪਰ ਵਿਵਾਹਰਕ ਤੌਰ ‘ਤੇ ਮਿਲਟਰੀ ਇਕੁਵਪਮੈਂਟਸ ਮੁਹੱਈਆ ਕਰਾਉਣ ‘ਚ ਅਸਫਲ ਰਿਹਾ ਹੈ।
ਜ਼ਕਾਰੀਆ ਨੇ ਕਿਹਾ ਕਿ ਯੂਕਰੇਨ ‘ਤੇ ਰੂਸੀ ਹਮਲਾ ਅਮਰੀਕਾ ਵਿਚ ਹੋਏ 9/11 ਦੇ ਅੱਤਵਾਦੀ ਹਮਲੇ ਤੋਂ ਕਿਤੇ ਜ਼ਿਆਦਾ ਵੱਡੀ ਘਟਨਾ ਹੈ। ਕੋਲਡ ਵਾਰ ਦੇ ਬਾਅਦ ਦੇ ਦੌਰ ‘ਚ ਇਹ ਸਭ ਤੋਂ ਅਹਿਮ ਇੰਟਰਨੈਸ਼ਨਲ ਈਵੈਂਟ ਹੈ ਜਿਸ ਤਰ੍ਹਾਂ ਬਰਲਿਨ ਦੀ ਦੀਵਾਰ ਦੇ ਡਿਗਣ ਨਾਲ ਇੱਕ ਨਵੀਂ ਵਿਸ਼ਵ ਵਿਵਸਥਾ ਦੀ ਸ਼ੁਰੂਆਤ ਹੋਈ, ਯੂਕਰੇਨ ‘ਤੇ ਰੂਸੀ ਹਮਲਾ ਦਾ ਅਸਰ ਵੀ ਠੀਕ ਉਸੇ ਤਰ੍ਹਾਂ ਹੀ ਹੋਵੇਗਾ। ਜਕਾਰੀਆ ਨੇ ਕਿਹਾ ਕਿ ਭਾਰਤ-ਰੂਸ ਦੇ ਨਾਲ-ਨਾਲ ਪੱਛਮ ਨਾਲ ਸਬੰਧ ਰੱਖਣ ਵਿਚ ਵੀ ਸਮਰੱਥ ਹੋਵੇਗਾ ਕਿਉਂਕਿ ਭਾਰਤ ਕੋਲਡ ਵਾਰ ਦੇ ਦੌਰ ਦੀ ਤੁਲਨਾ ਵਿਚ ਫਿਲਹਾਲ ਬਹੁਤ ਵੱਧ ਸ਼ਕਤੀਸ਼ਾਲੀ ਹੈ
ਪੱਛਮੀ ਦੇਸ਼ਾਂ ਦੇ ਭਾਰਤ ‘ਤੇ ਰੂਸ ਖਿਲਾਫ ਬੋਲਣ ਲਈ ਦਬਾਅ ਬਣਾ ਰਹੇ ਹਨ। ਇਸ ਦੇ ਬਾਵਜੂਦ ਭਾਰਤ ਨੇ ਹੁਣ ਤੱਕ ਨਿਰਪੱਖ ਰੁਖ ਅਪਣਾਇਆ ਹੈ। ਭਾਰਤ ਨੇ UN ਵਿਚ ਰੂਸ ਖਿਲਾਫ ਵੋਟਿੰਗ ਤੋਂ ਵੀ ਪਰਹੇਜ਼ ਕੀਤਾ। ਇਹ ਪੁੱਛੇ ਜਾਣ ‘ਤੇ ਕੀ ਭਾਰਤ ਨੂੰ ਉਸ ਤਰ੍ਹਾਂ ਦੀ ਚੋਣ ਕਰਨੀ ਹੋਵੇਗੀ ਜਿਵੇਂ ਕਿ ਕਈ ਦੇਸ਼ਾਂ ਨੇ ਕੋਲਡ ਵਾਰ ਦੌਰਾਨ ਕੀਤਾ, ਜਕਾਰੀਆ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਰਤ ਉਂਝ ਹੀ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਇਹ ਅੱਜ ਕੋਲਡ ਵਾਰ ਦੇ ਸਮੇਂ ਦੀ ਤੁਲਨਾ ਵਿਚ ਕਿਤੇ ਵੱਧ ਸ਼ਕਤੀਸ਼ਾਲੀ ਹੈ। ਭਾਰਤ ਪੱਛਮ ਨਾਲ ਚੰਗੇ ਸਬੰਧ ਬਣਾਉਣ ਦੇ ਨਾਲ-ਨਾਲ ਰੂਸ ਨਾਲ ਵੀ ਸਹੀ ਸਬੰਧ ਬਣਾਏ ਰੱਖਣ ਵਿਚ ਸਮਰੱਥ ਹੋਵੇਗਾ।
ਜ਼ਕਾਰੀਆ ਨੇ ਕਿਹਾ ਕਿ ਭਾਰਤ ਨੂੰ ਚੀਨ ਤੇ ਰੂਸ ਨਾਲ ਆਪਣੇ ਸਬੰਧਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਚੀਨ ਦੀ ਬੜ੍ਹਤ ਭਾਰਤ ਦੀ ਸਕਿਓਰਿਟੀ ਤੇ ਰਾਸ਼ਟਰੀ ਹਿੱਤ ਲਈ ਖਤਰਾ ਹੈ। 30-40 ਸਾਲ ਤੱਕ ਇਕ ਹੀ ਵਿਦੇਸ਼ੀ ਪਾਲਿਸੀ ਰੱਖਣ ਦਾ ਕੋਈ ਮਤਲਬ ਨਹੀਂ ਹੈ। ਭਾਰਤ ਨੂੰ ਮੇਰਾ ਇਹੀ ਕਹਿਣਾ ਹੈ ਕਿ ਦੇਸ਼ ਆਪਣੇ ਰਾਸ਼ਟਰੀ ਹਿੱਤ ਨੂੰ ਦੇਖਦੇ ਹੋਏ ਕੰਮ ਕਰੇ।
ਜ਼ਕਾਰੀਆ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜੰਗ ਦੌਰਾਨ ਕ੍ਰਾਈਸਿਸ ਨੂੰ ਉਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਹੈਂਡਲ ਕੀਤਾ। ਅਮਰੀਕਾ ਨੇ ਕਿਸੇ ਵੀ ਦੇਸ਼ ਦੀ ਤੁਲਨਾ ਵਿਚ ਰੂਸ ‘ਤੇ ਕਿਤੇ ਜ਼ਿਆਦਾ ਪ੍ਰਤੀਬੰਧ ਲਗਾਏ। ਉਨ੍ਹਾਂ ਕਿਹਾ ਕਿ ਰੂਸ ਦੀ ਇਕੋਨਾਮੀਪ੍ਰਤੀ ਵਿਅਕਤੀ ਜੀਡੀਪੀ ਵਿਚ 20 ਫੀਸਦੀ ਦੀ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ। ਰੂਸ ਜੰਗ ਦੀ ਵੱਡੀ ਕੀਮਤ ਚੁਕਾ ਰਿਹਾ ਹੈ ਪਰ ਇਸ ਨਾਲ ਪੁਤਿਨ ਜੰਗ ਰੋਕਣ ਦਾ ਖਿਆਲ ਨਹੀਂ ਬਦਲਣ ਵਾਲੇ ਕਿਉਂਕਿ ਉਹ ਇਕ ਤਾਨਾਸ਼ਾਹ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”