ਦੇਸ਼ ਦੀ ਇੱਕ ਲੋਕ ਸਭਾ ਅਤੇ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਆ ਗਏ ਹਨ। ਚਾਰੋਂ ਸੂਬਿਆਂ ਵਿਚ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੱਛਮੀ ਬੰਗਾਲ ਦੇ ਆਸਨਸੋਲ ਲੋਕ ਸਭਾ ਸੀਟ ਤੋਂ ਸ਼ਤਰੂਘਣ ਸਿਨ੍ਹਾ ਤੇ ਬਾਲੀਗੰਜ ਵਿਧਾਨ ਸਭਾ ਸੀਟ ਤੋਂ ਬਾਬੁਲ ਸੁਪ੍ਰੀਓ ਦੀ ਵੱਡੀ ਜਿੱਤ ਹੋਈ ਹੈ। ਦੂਜੇ ਪਾਸੇ ਬਿਹਾਰ ਦੀ ਬੋਚਹਾਂ ਸੀਟ ਤੋਂ ਰਾਜਦ ਦੇ ਉਮੀਦਵਾਰ ਅਮਰ ਪਾਸਵਾਨ ਨੇ ਜਿੱਤ ਹਾਸਲ ਕੀਤੀ ਹੈ। ਮਹਾਰਾਸ਼ਟਰ ਦੇ ਕੋਹਲਾਪੁਰ ਉੱਤਰੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਜੈਸ਼੍ਰੀ ਜਾਧਵ ਨੂੰ 18,000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਹੋਈ। ਛੱਤੀਸਗੜ੍ਹ ਦੇ ਖੈਰਾਗੜ੍ਹ ਵਿਧਾਨ ਸਭਾ ਸੀਟ ‘ਤੇ ਗਿਣਤੀ ਜਾਰੀ ਹੈ।
ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ TMC ਉਮੀਦਵਾਰ ਬਾਬੁਲ ਸੁਪ੍ਰੀਓ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਜ਼ਮੀਨ ‘ਤੇ ਕੰਮ ਕਰਨ ਲਈ ਸਾਡਾ ਮਾਰਗ ਦਰਸ਼ਨ ਕੀਤਾ। ਸਾਡੀ ਪਾਰਟੀ ਦੇ ਵਰਕਰਾਂ ਨੇ ਕੋਨੇ-ਕੋਨੇ ਵਿਚ ਮਿਹਨਤ ਕੀਤੀ। ਉਨ੍ਹਾਂ ਨੇ ਭਾਜਪਾ ਦੀ ਹਾਰ ਲਈ ਈਂਧਣ ਦੀਆਂ ਕੀਮਤਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਬਾਬੁਲ ਨੇ ਕਿਹਾ ਕਿ ਅੱਜ ਜਨਤਾ ਨੇ ਭਾਜਪਾ ਦੇ ਹੰਕਾਰ ਨੂੰ ਨਸ਼ਟ ਕਰ ਦਿੱਤਾ ਹੈ। ਭਾਜਪਾ ਦੀਆਂ ਨੀਤੀਆਂ ਦੇਸ਼ ਵਿਰੋਧੀ ਹਨ। ਜਿੱਤ ਦਾ ਸਿਹਰਾ ਮਮਤਾ ਬੈਨਰਜੀ ਨੂੰ ਜਾਂਦਾ ਹੈ।
ਬਾਬੁਲ ਸੁਪ੍ਰੀਓ ਨੂੰ 50 ਹਜ਼ਾਰ 722 ਵੋਟਾਂ ਮਿਲੀਆਂ। ਉਨ੍ਹਾਂ ਨੇ 9 ਹਜ਼ਾਰ 904 ਵੋਟਾਂ ਤੋਂ ਜਿੱਤ ਦਰਜ ਕੀਤੀ। ਦੂਜੇ ਨੰਬਰ ‘ਤੇ ਸੀਪੀਆਈ ਐੱਮ ਦੇ ਉਮੀਦਵਾਰ ਰਹੇ। ਉਨ੍ਹਾਂ ਨੂੰ 30,818 ਵੋਟਾਂ ਮਿਲੀਆਂ ਜਦੋਂ ਕਿ ਤੀਜੇ ਸਥਾਨ ‘ਤੇ ਭਾਜਪਾ ਉਮੀਦਵਾਰ ਰਹੇ। ਭਾਜਪਾ ਉਮੀਦਵਾਰ ਨੂੰ 12,967 ਨੂੰ ਵੋਟਾਂ ਮਿਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”