ਦਿੱਲੀ ਵਿਚ ਹਨੂੰਮਾਨ ਜਯੰਤੀ ਮੌਕਾ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹਿੰਸਾ ਭੜਕ ਗਈ। ਸ਼ੋਭਾ ਯਾਤਰਾ ਦੌਰਾਨ ਦੋ ਪੱਖ ਆਹਮੋ-ਸਾਹਮਣੇ ਹੋ ਗਏ ਅਤੇ ਉਨ੍ਹਾਂ ਨੇ ਇੱਕ-ਦੂਜੇ ‘ਤੇ ਪੱਥਰਬਾਜ਼ੀ ਕੀਤੀ। ਇਸ ਘਟਨਾ ਵਿਚ 6 ਪੁਲਿਸ ਮੁਲਾਜ਼ਮ ਸਣੇ 7 ਲੋਕ ਜ਼ਖਮੀ ਹੋ ਗਏ। ਦਿੱਲੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਹਾਂਗੀਰਪੁਰੀ ‘ਚ ਪੱਥਰਬਾਜ਼ੀ ਦੀ ਘਟਨਾ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹਨ ਉਨ੍ਹਾਂ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇੱਕ ਦੂਜੇ ਦਾ ਹੱਥ ਫੜ ਕੇ ਸ਼ਾਂਤੀ ਬਣਾਈ ਰੱਖੋ।
ਦੱਸ ਦੇਈਏ ਕਿ ਬੀਤੇ ਦਿਨੀਂ ਲਗਭਗ ਸਾਢੇ 4 ਵਜੇ ਹਨੂੰਮਾਨ ਜਯੰਤੀ ਮੌਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਸ ਯਾਤਰਾ ਨੂੰ ਕੇ ਬਲਾਕ ਤੱਕ ਜਾਣਾ ਸੀ। ਜਦੋਂ ਇਹ ਸ਼ੋਭਾ ਯਾਤਰਾ ਲਗਭਗ ਪੌਣੇ 6 ਵਜੇ ਬਲਾਕ ਸੀ ਵਿਚ ਪਹੁੰਚੀ ਤਾਂ ਮਾਮੂਲੀ ਜਿਹੀ ਝੜਪ ਹੋਈ ਤੇ ਇਹ ਝੜਪ ਹਿੰਸਾ ਵਿਚ ਬਦਲ ਗਈ। ਲਗਭਗ 6 ਵਜ ਕੇ 20 ਮਿੰਟ ‘ਤੇ ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਝਗੜਾ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮਿਲੀ ਜਾਣਕਾਰੀ ਮੁਤਾਬਕ ਤੇਜ਼ ਆਵਾਜ਼ ਵਿਚ ਸੰਗੀਤ ਦੀ ਵਜ੍ਹਾ ਨਾਲ ਸ਼ੋਭਾਯਾਤਰਾ ਰੋਕੀ ਗਈ ਤੇ ਕਿਹਾਸੁਣੀ ਦੇ ਬਾਅਦ ਝੜਪ ਹੋ ਗਈ। ਇੱਕ ਪੱਖ ਦਾ ਕਹਿਣਾ ਹੈ ਕਿ ਸਵੇਰ ਦੇ ਸਮੇਂ ਜਦੋਂ ਇਸੇ ਇਲਾਕੇ ਵਿਚ ਸ਼ੋਭਾ ਯਾਤਰਾ ਕੱਢੀ ਤੇ ਕਿਸੇ ਤਰ੍ਹਾਂ ਦੀ ਕੋਈ ਝੜਪ ਨਹੀਂ ਹੋਈ ਤੇ ਫਿਰ ਉਹ ਸ਼ਾਮ ਦੇ ਸਮੇਂ ਸ਼ੋਭਾ ਯਾਤਰਾ ਨੂੰ ਕਿਉਂ ਰੋਕਣਗੇ? ਪੁਲਿਸ ਨੂੰ ਸ਼ੱਕ ਹੈ ਕਿ ਪੱਥਰ, ਘਰਾਂ ਦੀਆਂ ਛੱਤ ‘ਤੇ ਪਹਿਲਾਂ ਤੋਂ ਹੀ ਜਮ੍ਹਾ ਕੀਤੇ ਗਏ ਹੋਏ। ਘਰਾਂ ਦੀ ਛੱਤ ‘ਤੇ ਪੱਥਰ ਜਮ੍ਹਾ ਕੀਤੇ ਜਾਣ ਦੇ ਨਿਸ਼ਾਨ ਲੱਭਣ ਲਈ ਪੁਲਿਸ ਡ੍ਰੋਨ ਦਾ ਸਹਾਰਾ ਲੈ ਰਹੀ ਹੈ। ਪੁਲਿਸ ਨੂੰ ਇਹ ਵੀ ਉਮੀਦ ਹੈ ਕਿ ਜੇਕਰ ਘਰਾਂ ਦੀਆਂ ਛੱਤਾਂ ‘ਤੇ ਜਮ੍ਹਾ ਕਰਕੇ ਪੱਥਰ ਹੁਣ ਵੀ ਰੱਖੇ ਗਏ ਹੋਣਗੇ ਤਾਂ ਡ੍ਰੋਨ ਦੀ ਮਦਦ ਨਾਲ ਉਨ੍ਹਾਂ ਨੂੰ ਲੱਭ ਲਿਆ ਜਾਵੇਗਾ।