ਕਾਂਗਰਸ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਲਗਭਗ ਤੈਅ ਹੋ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਨੀਅਰ ਨੇਤਾਵਾਂ ਨੂੰ ਕਹਿ ਦਿੱਤਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਵਿਚ ਸ਼ਾਮਲ ਹੋਣਗੇ ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਦਾ ਕੰਮ ਕਰਨਗੇ।
ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੋਨੀਆ ਗਾਂਧੀ ਨਾਲ ਪੀਕੇ ਦੇ ਮਸਲੇ ‘ਤੇ ਗੱਲਬਾਤ ਕੀਤੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਵਰਗੇ ਸਟ੍ਰੈਟਜਿਸਟ ਦਾ ਤਜਰਬਾ ਕਾਂਗਰਸ ਲਈ ਕਾਫੀ ਫਾਇਦੇਮੰਦ ਹੋਵੇਗਾ।
ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੇਤਾਵਾਂ ਨੂੰ 52 ਸਲਾਈਡ ਦਾ ਪ੍ਰੇਜੈਂਟੇਸ਼ਨ ਦਿੱਤਾ ਜਿਸ ਵਿਚ 18 ਸਲਾਈਡ ਕਾਂਗਰਸ ਦੀ ਕਮਿਊਨੀਕੇਸ਼ਨ ਸਟ੍ਰੇਟਜੀ ਨਾਲ ਜੁੜੀਆਂ ਸਨ। 10 ਸਲਾਈਡ ਵਿਚ ਇਹ ਦੱਸਿਆ ਗਿਆ ਕਿ ਕਿਹੜੇ ਸੂਬਿਆਂ ਤੋਂ ਪਾਰਟੀ ਦੀਆਂ ਸੀਟਾਂ ਵੱਧ ਸਕਦੀਆਂ ਹਨ। 4 ਸਲਾਈਡਾਂ ਵਿਚ ਇਹ ਦੱਸਿਆ ਕਿ ਕਿਹੜੇ ਸੂਬਿਆਂ ਵਿਚ ਪਾਰਟੀ ਨੂੰ ਤੁਰੰਤ ਮਜ਼ਬੂਤ ਕਰਨ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਵਿਚ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਅਕਤੂਬਰ 2021 ਵਿਚ ਰਾਹੁਲ-ਪ੍ਰਿਯੰਕਾ ਨਾਲ ਮੁਲਾਕਾਤ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਵਿਚ ਆਪਣੀ ਭੂਮਿਕਾ ਦਾ ਜ਼ਿਕਰ ਕੀਤਾ ਸੀ। ਉਸ ਸਮੇਂ ਪਾਰਟੀ ਦੇ ਫੈਸਲੇ ਲੈਣ ਵਾਲੀ ਸਭ ਤੋਂ ਵੱਡੀ ਬਾਡੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਦੇ ਵਿਰੋਧ ਦੀ ਵਜ੍ਹਾ ਨਾਲ ਪੀਕੇ ਦੀ ਐਂਟਰੀ ਟਲ ਗਈ ਸੀ ਪਰ ਹੁਣ ਪ੍ਰਸ਼ਾਂਤ ਦੇ ਕਾਂਗਰਸ ਵਿਚ ਸ਼ਾਮਲ ਹੋਣ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਹਾਈਕਮਾਨ ਦੀ ਮੋਹਰ ਲਗਭਗ ਤੈਅ ਹੋ ਚੁੱਕੀ ਹੈ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ, ਸ਼ਹੀਦ ਦੇ ਪਰਿਵਾਰ ਨੂੰ ਮਿਲੇਗੀ 1 ਕਰੋੜ ਦੀ ਸਹਾਇਤਾ ਰਾਸ਼ੀ
ਪ੍ਰਸ਼ਾਂਤ ਪਿਛਲੇ 10 ਸਾਲਾਂ ਵਿਚ ਵੱਖ-ਵੱਖ ਨੇਤਾਵਾਂ ਲਈ ਚੋਣ ਰਣਨੀਤੀ ਬਣਾਉਣ ਦਾ ਕੰਮ ਕਰ ਚੁੱਕੇ ਹਨ। ਇਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ, ਤਮਿਲਨਾਡੂ ਦੇ CM ਐੱਮਕੇ ਸਟਾਲਿਨ, ਮਹਾਰਾਸ਼ਟਰ ਦੇ ਪ੍ਰਧਾਨ ਮੰਤਰੀ ਉਧਵ ਠਾਕਰੇ, ਬੰਗਾਲ ਦੇ CM ਮਮਤਾ ਬੈਨਰਜੀ, ਬਿਹਾਰ ਦੇ CM ਨਿਤਿਸ਼ ਕੁਮਾਰ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈੱਡੀ ਮੁੱਖ ਹਨ।