ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਨਾਲ ਜੁੜੇ ਡੋਰੰਡਾ ਟ੍ਰੇਜਰੀ ਮਾਮਲੇ ‘ਚ ਝਾਰਖੰਡ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। 139 ਕਰੋੜ ਰੁਪਏ ਦੇ ਘੋਟਾਲੇ ਦੇ ਦੋਸ਼ ਵਿਚ ਲਾਲੂ ਪ੍ਰਸਾਦ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਲਗਭਗ 27 ਸਾਲ ਬਾਅਦ ਕੋਰਟ ਨੇ ਇਸੇ ਸਾਲ ਫਰਵਰੀ ਵਿਚ ਇਸ ਘਪਲੇ ‘ਤੇ ਫੈਸਲਾ ਸੁਣਾਇਆ ਸੀ ਜਿਸ ਵਿਚ ਲਾਲੂ ਯਾਦਵ ਨੂੰ ਦੋਸ਼ੀ ਪਾਇਆ ਗਿਆ ਸੀ।
ਇਸ ਦੇ ਨਾਲ ਹੀ ਲਾਲੂ ਪ੍ਰਸਾਦ ਯਾਦਵ ਨੂੰ 60 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਇਸ ਮਾਮਲੇ ‘ਚ 39 ਹੋਰ ਲੋਕਾਂ ਨੂੰ ਤਿੰਨ ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਤੇ 1 ਲੱਖ ਤੋਂ 1 ਕਰੋੜ ਰੁਪਏ ਤਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸਾਬਕਾ ਮੁੱਖ ਮੰਤਰੀ ‘ਤੇ ਚਾਰਾ ਘਪਲੇ ਦੇ 5 ਮਾਮਲੇ ਦਰਜ ਸਨ ਤੇ ਸਾਰਿਆਂ ਵਿਚ ਸਜ਼ਾ ਮਿਲੀ ਹੈ। ਸਜ਼ਾ ਖਿਲਾਫ ਲਾਲੂ ਪ੍ਰਸਾਦ ਨੇ ਹਾਈਕੋਰਟ ਵਿਚ ਅਪੀਲ ਦੇ ਨਾਲ ਪਟੀਸ਼ਨ ਦਾਇਰ ਕੀਤੀ ਸੀ। ਅੱਧੀ ਸਜ਼ਾ ਕੱਟਣ ਤੇ ਸਿਹਤ ਕਾਰਨਾਂ ਕਰਕੇ ਲਾਲੂ ਪ੍ਰਸਾਦ ਨੇ ਜ਼ਮਾਨਤ ਮੰਗੀ ਸੀ। ਉਹ ਫਿਲਹਾਲ ਬੀਮਾਰ ਹੈ ਤੇ ਦਿੱਲੀ ਦੇ ਏਮਸ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ‘ਚ ਹੁਣ ਤੱਕ 4 ਵਾਰ ਸੁਣਵਾਈ ਹੋ ਚੁੱਕੀ ਸੀ। 4 ਮਾਰਚ ਨੂੰ ਪਟੀਸ਼ਨ ਵਿਚ ਤਰੁੱਟੀਆਂ ਸੀ 11 ਮਾਰਚ ਨੂੰ ਲੋਅਰ ਕੋਰਟ ਵਿਚ ਰਿਕਾਰਡ ਤਲਬ ਕੀਤਾ ਗਿਆ ਸੀ। 1 ਅਪ੍ਰੈਲ ਨੂੰ ਜੱਜ ਕੋਰਟ ਨਹੀਂ ਆ ਸਕੇ ਸੀ ਤੇ 8 ਅਪ੍ਰੈਲ ਨੂੰ ਸੀਬੀਆਈ ਨੇ ਸਮਾਂ ਮੰਗਿਆ ਸੀ। ਹੁਣ ਹੇਠਲੀ ਅਦਾਲਤ ਤੋਂ ਮਾਮਲੇ ਦੇ ਰਿਕਾਰਡ ਹਾਈਕੋਰਟ ਪਹੁੰਚ ਗਏ ਹਨ ਤੇ ਨਾਲ ਹੀ ਸੀਬੀਆਈ ਨੇ ਵੀ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ-ਦਿੱਲੀ ਤੇ ਪੰਜਾਬ ਦੀ ਤਰ੍ਹਾਂ ਕਰਨਾਟਕ ‘ਚ ਵੀ ਸਰਕਾਰ ਬਣਾਏਗੀ ‘ਆਪ’
ਲਾਲੂ ਦੇ ਵਕੀਲ ਪ੍ਰਭਾਤ ਕੁਮਾਰ ਨੇ ਕਿਹਾ ਕਿ ਅਦਾਲਤ ਨੇ 10 ਲੱਖ ਰੁਪਏ ਜੁਰਮਾਨਾ ਜਮ੍ਹਾ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੰਬੀ ਲੜਾਈ ਜਿੱਤੇ ਹਾਂ। ਲਾਲੂ ਅਗਲੇ ਹਫਤੇ ਤੱਕ ਬਾਹਰ ਆ ਸਕਦੇ ਹਨ। ਇਹ ਕੋਰਟ ਦੀ ਪ੍ਰਕਿਰਿਆ ਹੈ। ਲਾਲੂ ਯਾਦਵ ਨੂੰ ਜ਼ਮਾਨਤ ਮਿਲਣ ‘ਤੇ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਬੇਲ ਮਿਲਣ ‘ਤੇ ਅਸੀਂ ਭਗਵਾਨ ਦਾ ਸ਼ੁਕਰੀਆ ਅਦਾ ਕਰਦੇ ਹਾਂ।