ਯੂਕਰੇਨ ਦੇ ਨਾਟੋ ਸੰਗਠਨ ਵਿਚ ਸ਼ਾਮਲ ਹੋਣ ਦੀ ਸ਼ੰਕਾ ਦੇ ਚੱਲਦਿਆਂ ਰੂਸ ਨੇ ਉਸ ‘ਤੇ ਹਮਲਾ ਕਰ ਦਿੱਤਾ ਸੀ ਪਰ ਹੁਣ ਵੀ ਉਸ ਦੀ ਟੈਨਸ਼ਨ ਖਤਮ ਹੁੰਦੀ ਨਹੀਂ ਦਿਖ ਰਹੀ। ਯੂਰਪੀ ਦੇਸ਼ ਸਵੀਡਨ ਦੇ 51 ਫੀਸਦੀ ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ ਨਾਟੋ ਨਾਲ ਜਾਣਾ ਚਾਹੀਦਾ ਹੈ। ਨਾਗਰਿਕਾਂ ਦਾ ਮੰਨਣਾ ਹੈ ਕਿ ਨਾਟੋ ਵਿਚ ਸ਼ਾਮਲ ਹੋਣ ਨਾਲ ਦੇਸ਼ ਦੀ ਸੁਰੱਖਿਆ ਮਜ਼ਬੂਤ ਹੋ ਸਕੇਗੀ।
ਸਵੀਡਨ ਨੇ ਹੁਣ ਤੱਕ ਇੱਕ ਨਿਰਪੱਖ ਦੇਸ਼ ਵਜੋਂ ਆਪਣੀ ਭੂਮਿਕਾ ਨਿਭਾਈ ਹੈ, ਪਰ ਇਸ ਦੇ ਜ਼ਿਆਦਾਤਰ ਨਾਗਰਿਕਾਂ ਦੀ ਰਾਏ ਹੈਰਾਨ ਕਰਨ ਵਾਲੀ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਸਰਵੇਖਣ ਪੋਲਿੰਗ ਇੰਸਟੀਚਿਊਟ ਨੋਵਸ ਵੱਲੋਂ ਕਰਵਾਇਆ ਗਿਆ ਹੈ। ਪਿਛਲੇ ਹਫ਼ਤੇ 45% ਦੇ ਮੁਕਾਬਲੇ ਇਸ ਵਾਰ 51 ਫੀਸਦੀ ਲੋਕਾਂ ਨੇ ਨਾਟੋ ਨਾਲ ਜਾਣ ਲਈ ਸਹਿਮਤੀ ਦਿੱਤੀ ਹੈ।
ਯੂਕਰੇਨ ‘ਤੇ ਰੂਸੀ ਹਮਲੇ ਦੇ ਬਾਅਦ ਤੋਂ ਸਵੀਡਨ ਦੇ ਲੋਕਾਂ ਵਿਚ ਇਹ ਧਾਰਨਾ ਬਣੀ ਹੈ ਕਿ ਉਨ੍ਹਾਂ ਨੂੰ ਨਾਟੋ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਦੇਸ਼ ਦੀ ਸੁਰੱਖਿਆ ਨਿਸ਼ਚਿਤ ਹੋ ਸਕੇ। ਸਵੀਡਨ ਤੋਂ ਇਲਾਵਾ ਫਿਨਲੈਂਡ ਵੀ ਨਾਟੋ ਦਾ ਹਿੱਸਾ ਬਣਨ ‘ਤੇ ਵਿਚਾਰ ਕਰ ਰਿਹਾ ਹੈ। ਜੂਨ ਵਿਚ ਉਸ ਵੱਲੋਂ ਇਸ ਦਾ ਪ੍ਰਸਤਾਵ ਨਾਟੋ ਨੂੰ ਸੌਂਪਿਆ ਜਾ ਸਕਦਾ ਹੈ। ਬੀਤੇ ਹਫਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਨੇ ਸਵੀਡਨ ਦਾ ਦੌਰਾ ਕੀਤਾ ਸੀ ਤੇ ਪ੍ਰਧਾਨ ਮੰਤਰੀ ਮਾਗਡਾਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚ ਨਾਟੋ ਦਾ ਹਿੱਸਾ ਬਣਨ ਨੂੰ ਲੈ ਕੇ ਗੱਲ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦਾ ਵੱਡਾ ਐਲਾਨ-ਖਿਡਾਰੀਆਂ ਨੂੰ ਸਟੇਡੀਅਮ ‘ਚ ਪ੍ਰਕੈਟਿਸ ਲਈ ਨਹੀਂ ਦੇਣੀ ਪਵੇਗੀ ਫੀਸ
ਸਰਵੇ ਏੇਜੰਸੀ ਨੋਵਸ ਦੇ ਮੁਖੀ ਤੋਰਬੋਰਨ ਜਾਸਟ੍ਰਾਮ ਨੇ ਕਿਹਾ ਕਿ ਜਦੋਂ ਲੋਕਾਂ ਤੋਂ ਪੁੱਛਿਆ ਗਿਆ ਕਿ ਫਿਰਨੈਂਡ ਜੇਕਰ ਨਾਟੋ ਦਾ ਹਿੱਸਾ ਬਣਦਾ ਹੈ ਤਾਂ ਫਿਰ ਸਵੀਡਨ ਨੂੰ ਕੀ ਕਰਨਾ ਚਾਹੀਦਾ। ਇਸ ‘ਤੇ 64 ਫੀਸਦੀ ਲੋਕਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸਵੀਡਨ ਨੂੰ ਨਾਟੋ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ।