ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਕਾਰਜਭਾਰ ਸੰਭਾਲ ਲਿਆ ਹੈ। ਵੜਿੰਗ ਖਿਲਾਫ ਚੰਡੀਗੜ੍ਹ ਨਗਰ ਨਿਗਮ ਨੇ ਬਿਨਾਂ ਇਜਾਜ਼ਤ ਦੇ ਹੋਰਡਿੰਗਸ ਤੇ ਪੋਸਟਰ ਲਗਾਉਣ ‘ਤੇ ਨੋਟਿਸ ਜਾਰੀ ਕਰਕੇ ਸਾਢੇ 29 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਚ ਸ਼ੁੱਕਰਵਾਰ ਨੂੰ ਪੰਜਾਬ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਵੜਿੰਗ ਦਾ ਸਹੁੰ ਚੁੱਕ ਸਮਾਗਮ ਸੀ। ਉਨ੍ਹਾਂ ਦੇ ਸਵਾਗਤ ਲਈ ਨਿਯਮਾਂ ਦੀ ਉਲੰਘਣਾ ਕਰਕੇ ਦਰੱਖਤਾਂ ‘ਤੇ ਪੋਸਟਰ ਤੇ ਬੈਨਰ ਲਗਾ ਦਿੱਤੇ ਗਏ।
ਕਮਿਸ਼ਨਰ ਆਨਿੰਦਿਤਾ ਮਿਤਰਾ ਦੇ ਨਿਰਦੇਸ਼ ‘ਤੇ ਨਿਗਮ ਨੇ ਤਤਕਾਲ ਸਾਰੇ ਪੋਸਟਰਾਂ ਨੂੰ ਜ਼ਬਤ ਕਰ ਲਿਆ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਅਜਿਹਾ ਹੀ ਹੋਇਆ ਸੀ ਪਰ ਨਿਗਮ ਕੋਈ ਕਾਰਵਾਈ ਨਹੀਂ ਕਰ ਸਕਿਆ ਸੀ।ਨਗਰ ਨਿਗਮ ‘ਤੇ ਹਮੇਸ਼ਾ ਹੀ ਨੇਤਾਵਾਂ ਦਾ ਦਬਦਬਾ ਰਿਹਾ ਹੈ ਅਤੇ ਅਧਿਕਾਰੀ ਵੀ ਇਸ ਮਾਮਲੇ ‘ਚ ਆਪਣਾ ਬਚਾਅ ਕਰਦੇ ਨਜ਼ਰ ਆਏ ਹਨ। ਜੇਕਰ ਆਮ ਆਦਮੀ ਸ਼ਹਿਰ ਵਿੱਚ ਆਪਣਾ ਛੋਟੀ ਜਿਹਾ ਵਿਗਿਆਪਨ ਕਰ ਲਵੇ ਤਾਂ ਨਿਗਮ ਉਸ ਨੂੰ ਨੋਟਿਸ ਤੋਂ ਲੈ ਕੇ ਜੁਰਮਾਨਾ ਤਾਂ ਲਗਾ ਦਿੰਦਾ ਹੈ ਪਰ ਸਿਆਸਤਦਾਨਾਂ ਦੇ ਮਾਮਲੇ ਵਿੱਚ ਚੁੱਪ ਧਾਰ ਲੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਹ ਵੀ ਪੜ੍ਹੋ : 505 ਦਿਨ ਕੋਰੋਨਾ ਨਾਲ ਲੜਨ ਮਗਰੋਂ ਮਰੀਜ਼ ਦੀ ਮੌਤ, ਲੰਮੇ ਇਲਾਜ ਤੋਂ ਬਾਅਦ ਵੀ ਨਹੀਂ ਬਚ ਸਕੀ ਜਾਨ
ਦੂਜੇ ਪਾਸੇ ਕਾਂਗਰਸ ਭਵਨ ਦੇ ਬਾਹਰ ਦਰੱਖਤਾਂ ‘ਤੇ ਵੜਿੰਗ ਦੇ ਹੋਰਡਿੰਗਸ ਤੇ ਪੋਸਟਰ ਲਗਾਉਣ ਦੀ ਨਿਗਮ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਸ਼ਹਿਰ ਵਿਚ ਦਰੱਖਤਾਂ ‘ਤੇ ਪ੍ਰਚਾਰ ਕਰਨਾ ਕਾਨੂੰਨਨ ਅਪਰਾਧ ਹੈ। ਇਸ ਦੀ ਜਾਣਾਰੀ ਮਿਲਦਿਆਂ ਹੀ ਵਧੀਕ ਕਮਿਸ਼ਨਰ ਰੂਪੇਸ਼ ਕੁਮਾਰ ਦੀ ਟੀਮ ਨੇ ਸਾਰੇ ਹੋਰਡਿੰਗਸ, ਪੋਸਟਰ ਤੇ ਬੈਨਰ ਜ਼ਬਤ ਕਰ ਲਏ। ਇਸ ਤੋਂ ਬਾਅਦ ਨਿਗਮ ਨੇ ਨੋਟਿਸ ਜਾਰੀ ਕਰਕੇ ਜੁਰਮਾਨਾ ਲਗਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇਤਾ ਦੇ ਪੋਸਟਰ ਬਿਨਾਂ ਇਜਾਜ਼ਤ ਲਗਾਉਣ ਦੇ ਕਾਰਵਾਈ ਹੋਈ ਹੈ।